ਸ਼ਰਧਾ ਕਪੂਰ ਨੇ ਕਰਜਤ ''ਚ ਸ਼ੁਰੂ ਕੀਤਾ ਫਿਲਮ ''ਸਾਹੋ'' ਦਾ ਮੁੰਬਈ ਸ਼ੈਡੀਊਲ
4/24/2019 3:17:48 PM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਇਸ ਸਾਲ ਆਪਣੀ ਕਈ ਰਿਲੀਜ਼ ਦੇ ਨਾਲ ਲਗਾਤਾਰ ਕੰਮ 'ਚ ਬਿਜ਼ੀ ਹੈ। 'ਸਟਰੀਟ ਡਾਂਸਰ' ਅਤੇ 'ਛੀਛੋਰੇ' ਲਈ ਇਕ ਸੈੱਟ ਤੋਂ ਦੂੱਜੇ ਸੈੱਟ ਅਤੇ ਇਕ ਸ਼ਹਿਰ ਤੋਂ ਦੂੱਜੇ ਸ਼ਹਿਰ 'ਚ ਭੱਜਦੌੜ ਕਰਨ ਤੋਂ ਬਾਅਦ ਸ਼ਰਧਾ ਕਪੂਰ ਨੇ ਹੁਣ ਐਕਟਰ ਪ੍ਰਭਾਸ ਨਾਲ ਵੱਡੇ ਬਜਟ ਦੀ ਫਿਲਮ 'ਸਾਹੋ' ਦੇ ਮੁੰਬਈ ਸ਼ੈਡੀਊਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਸ਼ਰਧਾ ਕਪੂਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ,''Karjat Time! #Saaho".A few days back actress was seen spending time with her Saaho team in Mumbai.''
ਅਦਾਕਾਰਾ ਦੇ ਪਾਲਤੂ ਕੁੱਤੇ ਸ਼ਿਲੋਹ ਦੀ ਤਬੀਅਤ ਖਰਾਬ ਹੋਣ ਕਾਰਨ ਸ਼ਰਧਾ ਕਪੂਰ ਇਕ ਦਿਨ ਪਹਿਲਾਂ ਸ਼ੂਟਿੰਗ ਦੀ ਲੋਕੇਸ਼ਨ 'ਤੇ ਨਹੀਂ ਜਾ ਸਕੀ। ਅਦਾਕਾਰਾ ਨੇ ਇਸ ਹਾਲਤ 'ਚ ਘਰ ਰਹਿਣ 'ਚ ਹੀ ਸਮਝਦਾਰੀ ਸਮਝੀ ਅਤੇ ਆਪਣੇ ਪਾਲਤੂ ਕੁੱਤੇ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਇਕ ਪਸ਼ੂਆਂ ਵਾਲੇ ਡਾਕਟਰ ਕੋਲ ਲੈ ਗਈ ਅਤੇ ਸ਼ਿਲੋਹ ਦਾ ਖਿਆਲ ਰੱਖਦੇ ਹੋਏ ਉਸ ਨਾਲ ਪੂਰਾ ਦਿਨ ਬਿਤਾਇਆ। ਸ਼ਰਧਾ ਕਪੂਰ ਨੇ ਸ਼ਿਲੋਹ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,''Pets are always there to cheer us up. There are times when we need to cheer them up too ️ photo by @siddhanthkapoor''
ਦੱਸ ਦੇਈਏ ਕਿ ਫਿਲਮ 'ਸਾਹੋ' ਆਪਣੀ ਸ਼ਾਨਦਾਰ ਕਹਾਣੀ ਨਾਲ ਹੁਣ ਤੋਂ ਹੀ ਸੁਰਖੀਆਂ ਬਟੋਰ ਰਹੀ ਹੈ ਅਤੇ ਫਿਲਮ ਨੇ ਹੁਣ ਮੁੰਬਈ 'ਚ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਅਦਾਕਾਰਾ ਇਸ ਸਾਲ ਵੱਖ-ਵੱਖ ਕਿਰਦਾਰਾਂ 'ਚ ਨਜ਼ਰ ਆਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ