ਸ਼ਰਧਾ ਕਪੂਰ  ਦੀ ''ਸਤ੍ਰੀ'' ਨੇ ਸਫਲਤਾਪੂਰਵਕ ਲਗਾਈ ਸੈਂਚੁਰੀ

12/10/2018 4:52:24 PM

ਮੁੰਬਈ(ਬਿਊਰੋ)— ਇਸ ਸਾਲ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੇ ਹਾਰਰ ਕਾਮੇਡੀ ਫ਼ਿਲਮ 'ਸਤ੍ਰੀ' ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅਦਾਕਾਰਾ ਸ਼ਰਧਾ ਕਪੂਰ ਲਈ 'ਸਤ੍ਰੀ' ਕਾਫੀ ਖਾਸ ਹੈ ਅਤੇ ਹੁਣ 100 ਦਿਨਾਂ ਨੂੰ ਪੂਰੇ ਕਰਕੇ ਇਹ ਫ਼ਿਲਮ ਹੋਰ ਵੀ ਜ਼ਿਆਦਾ ਖਾਸ ਬਣ ਗਈ ਹੈ। ਫਿਲਮ 'ਚ ਸ਼ਰਧਾ ਕਪੂਰ ਦੇ ਕਿਰਦਾਰ ਨੇ ਦਰਸ਼ਕਾਂ ਦੇ ਦਿਲਾਂ 'ਚ ਡੂੰਘੀ ਛਾਪ ਛੱਡ ਦਿੱਤੀ ਹੈ, ਇਹੀ ਕਾਰਨ ਹੈ ਕਿ ਅਦਾਕਾਰਾ ਅੱਜ ਵੀ ਜਿੱਥੇ ਜਾਂਦੀ ਹੈ, ਉਨ੍ਹਾਂ ਨੂੰ 'ਸਤ੍ਰੀ' ਦੇ ਨਾਮ ਨਾਲ  ਸੰਬੋਧਿਤ ਕੀਤਾ ਜਾਂਦਾ ਹਨ। 'ਏਕ ਵਿਲੇਨ' ਅਤੇ 'ਏ.ਬੀ.ਸੀ.ਡੀ. 2' ਤੋਂ ਬਾਅਦ 'ਸਤ੍ਰੀ' ਸ਼ਰਧਾ ਦੀ ਤੀਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਫ਼ਿਲਮ 'ਚ ਸ਼ਰਧਾ ਕਪੂਰ ਆਪਣੇ ਅਵਿਸ਼ਵਸਨੀਯ ਭੂਮਿਕਾ ਲਈ ਸ਼ਾਬਾਸ਼ੀ ਦਾ ਪਾਤਰ ਬਣੀ ਹੋਈ ਸੀ। ਇੰਨਾ ਹੀ ਨਹੀਂ, ਲੱਗਭੱਗ 14 ਹਫ਼ਤਿਆਂ ਤੱਕ ਸਿਨੇਮਾਘਰ 'ਚ ਆਪਣੀ ਜਗ੍ਹਾ ਬਨਾਏ ਰੱਖਣ ਵਾਲੀ ਇਹ ਸ਼ਰਧਾ ਕਪੂਰ ਦੀ ਪਹਿਲੀ ਫਿਲਮ ਬਣ ਗਈ ਹੈ। ਫ਼ਿਲਮਾਂ ਦੀ ਗੱਲ ਕਰੀਏ ਤਾਂ, ਸ਼ਰਧਾ ਕਪੂਰ ਬਹੁ-ਭਾਸ਼ੀ ਫਿਲਮ 'ਸਾਹੋ' 'ਚ ਪ੍ਰਭਾਸ ਨਾਲ ਨਜ਼ਰ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News