ਸ਼ਰਧਾ ਕਪੂਰ ਦੀ ''ਸਤ੍ਰੀ'' ਬਾਕਸ ਆਫਿਸ ''ਤੇ ਆਲੀਆ ਭੱਟ ਦੀ ''ਰਾਜ਼ੀ'' ਨੂੰ ਪਛਾੜਨ ਲਈ ਤਿਆਰ

9/6/2018 12:11:21 PM

ਮੁੰਬਈ(ਬਿਊਰੋ)— ਇਸ ਸਾਲ ਬਾਲੀਵੁੱਡ 'ਚ ਮਹਿਲਾ ਕਿਰਦਾਰ ਦੇ ਆਧਾਰ 'ਤੇ 2 ਫਿਲਮਾਂ 'ਸਤ੍ਰੀ' ਤੇ 'ਰਾਜ਼ੀ' ਦੀ ਸਫਲਤਾ ਦੇਖੀ ਹੈ। ਹਾਲ ਹੀ 'ਚ ਰਿਲੀਜ਼ ਹੋਈ ਸ਼ਰਧਾ ਕਪੂਰ ਤੇ ਰਾਜਕੁਮਾਰ ਰਾਓ ਦੀ ਫਿਲਮ 'ਸਤ੍ਰੀ' ਜਲਦ ਹੀ ਆਲੀ ਭੱਟ ਤੇ ਵਿੱਕੀ ਕੌਸ਼ਲ ਦੀ 'ਰਾਜ਼ੀ' ਦੇ ਇਕ ਹਫਤੇ ਦਾ ਕਲੈਕਸ਼ਨ ਤਕਰੀਬਨ 5 ਦਿਨਾਂ 'ਚ ਪੂਰਾ ਕਰਨ ਲਈ ਤਿਆਰ ਹੈ। ਆਲੀਆ ਭੱਟ ਅਤੇ ਵਿੱਕੀ ਕੌਸ਼ਲ ਦੀ 'ਰਾਜ਼ੀ' ਨੇ 7 ਦਿਨਾਂ 'ਚ 56.59 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ, ਦੂਜੇ ਪਾਸੇ ਸ਼ਰਧਾ ਤੇ ਰਾਜਕੁਮਾਰ ਦੀ 'ਸਤ੍ਰੀ' ਨੇ 4 ਦਿਨਾਂ 'ਚ 48.34 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

Image result for Shraddha Kapoor and Alia Bhatt

ਜਿਵੇਂ 'ਸਤ੍ਰੀ' ਬਾਕਸ ਆਫਿਸ 'ਤੇ ਰਫਤਾਰ ਫੜ੍ਹ ਰਹੀ ਹੈ, ਉਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫਿਲਮ 'ਰਾਜ਼ੀ' ਦੇ 1 ਹਫਤੇ ਦੇ ਕਲੈਕਸ਼ਨ ਨੂੰ ਜਲਦ ਪਾਰ ਕਰ ਲਵੇਗੀ। ਦੋਵੇਂ ਫਿਲਮਾਂ 'ਚ ਲੀਡ ਭੂਮਿਕਾ 'ਚ ਮਹਿਲਾਵਾਂ ਸੀ, ਜਦੋਂਕਿ ਪੁਰਸ਼ ਕਲਾਕਾਰਾਂ ਨੂੰ ਵੀ ਫਿਲਮ 'ਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਖੂਬ ਸਰਹਾਇਆ ਗਿਆ ਹੈ। ਬਾਲੀਵੁੱਡ ਦੀ ਨੌਜਵਾਨ ਮਹਿਲਾਵਾਂ ਨੇ ਨਾ ਸਿਰਫ ਬਾਕਸ ਆਫਿਸ 'ਤੇ ਆਪਣਾ ਦਬਦਬਾ ਦਿਖਾਇਆ ਸਗੋਂ ਜਨਤਾ ਜਨਾਰਦਨ ਨਾਲ ਵੀ ਕਾਫੀ ਪਿਆਰ ਹਾਸਲ ਕੀਤਾ।

Image result for Shraddha Kapoor and Alia Bhatt
ਦੱਸ ਦੇਈਏ ਕਿ ਇਹ ਟਰੇਂਡ ਦੀਪਿਕਾ ਪਾਦੂਕੋਣ ਤੇ ਇਰਫਾਨ ਖਾਨ ਅਭਿਨੈ ਫਿਲਮ 'ਪਿਕੂ' ਨਾਲ ਸ਼ੁਰੂ ਹੋਇਆ ਸੀ, ਜਿਸ 'ਚ ਦੀਪਿਕਾ ਮੁੱਖ ਭੂਮਿਕਾ ਨਿਭਾ ਰਹੀ ਸੀ। ਇਹ ਕਲੈਕਸ਼ਨ ਸਾਬਿਤ ਕਰਦਾ ਹੈ ਕਿ ਨਾ ਸਿਰਫ ਐਕਟਰਾਂ ਨੂੰ ਬਾਕਸ ਆਫਿਸ 'ਤੇ ਚੰਗੇ ਕਲੈਕਸ਼ਨ ਨਾਲ ਸਫਲਤਾ ਮਿਲਦੀ ਹੈ ਸਗੋਂ ਸ਼ਰਧਾ ਤੇ ਆਲੀਆ ਵਰਗੀਆਂ ਮਹਿਲਾ ਕਲਾਕਾਰ ਵੀ ਬਾਕਸ ਆਫਿਸ 'ਤੇ ਸ਼ਾਨਦਾਰ ਕਲੈਕਸ਼ਨ ਜਿੱਤ ਪ੍ਰਾਪਤ ਰਹੀਆਂ ਹਨ।

PunjabKesari

ਦੋਵੇਂ ਫਿਲਮਾਂ ਮਹਿਲਾਵਾਂ 'ਤੇ ਆਧਾਰਿਤ ਮਜ਼ਬੂਤ ਸੰਦੇਸ਼ ਦਿੰਦੀਆਂ ਹਨ। 'ਸਤ੍ਰੀ' ਪ੍ਰਭਾਵੀ ਰੂਪ ਨਾਲ ਸਮਾਜ 'ਚ ਮਹਿਲਾਵਾਂ ਪ੍ਰਤੀ ਸਨਮਾਨ ਦਾ ਅਰਥ ਹੈ, ਜਦੋਂਕਿ ਭਾਰਤੀ ਖੁਫੀਆ ਖੇਤਰ 'ਚ ਮਹਿਲਾ ਸ਼ਕਤੀ ਦਾ ਪ੍ਰਦਰਸ਼ਨ ਕਰਦੀ ਹੈ। 

Related imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News