ਇਸ ਕਾਰਨ ਪਾਪਾ ਸ਼ਕਤੀ ਕਪੂਰ ਨੂੰ ਆਪਣਾ ਸੁਪਰਹੀਰੋ ਮੰਨਦੀ ਹੈ ਸ਼ਰਧਾ ਕਪੂਰ

3/3/2020 12:00:19 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਸਾਲ 2010 'ਚ 'ਤੀਨ ਪੱਤੀ' ਫਿਲਮ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸ਼ਰਧਾ ਕਪੂਰ ‘ਆਸ਼ਿਕੀ 2’ ਨਾਲ  ਲਾਈਮਲਾਈਟ 'ਚ ਆਈ। ਇਸ ਤੋਂ ਬਾਅਦ 'ਏਕ ਵਿਲੇਨ', 'ਹੈਦਰ', 'ਏਬੀਸੀਡੀ 2','ਬਾਗੀ','ਹਾਫ ਗਰਲਫਰੈਂਡ' ਅਤੇ 'ਬੱਤੀ ਗੁੱਲ ਮੀਟਰ ਚਾਲੂ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।
PunjabKesari
ਸ਼ਰਧਾ ਕਪੂਰ ਮਸ਼ਹੂਰ ਬਾਲੀਵੁੱਡ ਐਕਟਰ ਸ਼ਕਤੀ ਕਪੂਰ ਦੀ ਧੀ ਹੈ। ਫਿਲਮੀ ਪਰਿਵਾਰ ਤੋਂ ਹੋਣ ਕਾਰਨ ਉਹ ਬੇਹੱਤ ਰੋਮਾਂਟਿਕ ਵੀ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਬਹੁਤ ਰੋਮਾਂਟਿਕ ਹੈ ਅਤੇ ਉਨ੍ਹਾਂ ਦੀ ਮਨਪਸੰਦੀ ਫਿਲਮ ਗੁਰੂ ਦੱਤ ਦੀ ਕਲਾਸਿਕ ਮੂਵੀ 'ਪਿਆਸਾ' ਹੈ।
PunjabKesari
ਸ਼ਰਧਾ ਸਿਰਫ ਐਕਟਿੰਗ ਹੀ ਨਹੀਂ ਸਗੋਂ ਬਹੁਤ ਚੰਗੀ ਸਿੰਗਰ ਵੀ ਹੈ। ਉਨ੍ਹਾਂ ਨੇ ਬਤੋਰ ਸਿੰਗਰ ਆਪਣਾ ਡੈਬਿਊ ਤਾਂ ਕਰ ਹੀ ਦਿੱਤਾ ਹੈ। ਇਸ ਤੋਂ ਇਲਾਵਾ ਉਹ ਡਾਂਸਿੰਗ 'ਚ ਵੀ ਆਪਣਾ ਹੁਨਰ ਸਭ ਦੇ ਸਾਹਮਣੇ ਦਿਖਾ ਚੁੱਕੀ ਹੈ। ਸ਼ਰਧਾ ਕਈ ਸਾਰੀ ਭਾਸ਼ਾਵਾਂ ਵੀ ਬੋਲ ਲੈਂਦੀ ਹੈ। ਉਹ ਰਸ਼ਿਅਨ ਬੋਲਣਾ ਜਾਣਦੀ ਹੈ। ਇਸ ਤੋਂ ਇਲਾਵਾ ਉਹ ਬ੍ਰਿਟਿਸ਼ ਐਕਸੈਂਟ 'ਚ ਬਹੁਤ ਵਧੀਆ ਇੰਗਲਿਸ਼ ਬੋਲਦੀ ਹੈ।
PunjabKesari
ਸ਼ਰਧਾ ਕਪੂਰ ਆਪਣੇ ਪਿਤਾ ਸ਼ਕਤੀ ਕਪੂਰ ਨੂੰ ਸੁਪਰਹੀਰੋ ਮੰਨਦੀ ਹੈ। ਇਕ ਇੰਟਰਵਿਯੂ ਦੌਰਾਨ ਉਨ੍ਹਾਂਨੇ ਕਿਹਾ ਸੀ ਕਿ ਆਪਣੇ ਕਰੀਅਰ 'ਚ ਉਹ ਚਾਹੇ ਕਿੰਨੇ ਹੀ ਚੰਗੇ ਕੰਮ ਕਰ ਲਵੇ ਪਰ ਉਹ ਉਸ ਮੁਕਾਮ ਤੱਕ ਕਦੇ ਨਹੀਂ ਪਹੁੰਚ ਸਕਦੀ ਜਿੱਥੇ ਉਨ੍ਹਾਂ ਦੇ ਪਿਤਾ ਪਹੁੰਚੇ ਹਨ।
PunjabKesari

ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਰਧਾ ਕਪੂਰ ਦੀ ਨਵੀਂ ਫਿਲਮ ‘ਬਾਗੀ 3’ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ’ਚ ਉਨ੍ਹਾਂ ਨਾਲ ਟਾਈਗਰ ਸ਼ਰਾਫ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਅਹਿਮਦ ਖਾਨ ਨੇ ਕੀਤਾ ਹੈ, ਜਿਸ ਦੇ ਨਿਰਮਾਤਾ ਸਾਜਿਦ ਨਾਡੀਆਡਵਾਲਾ ਹੈ।
PunjabKesari
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News