ਨਹੀਂ ਰਹੇ ਮਸ਼ਹੂਰ ਐਕਟਰ ਸ਼੍ਰੀਰਾਮ ਲਾਗੂ, 92 ਸਾਲ ਦੀ ਉਮਰ ’ਚ ਹੋਇਆ ਦਿਹਾਂਤ

12/18/2019 9:27:39 AM

ਮੁੰਬਈ(ਬਿਊਰੋ)- ਹਿੰਦੀ ਅਤੇ ਮਰਾਠੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਡਾ. ਸ਼੍ਰੀ ਰਾਮ ਲਾਗੂ ਦਾ ਮੰਗਲਵਾਰ ਨੂੰ ਪੁਣੇ ਵਿਚ ਦਿਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਉਨ੍ਹਾਂ ਦਾ ਪਿਛਲੇ ਕੁਝ ਦਿਨਾਂ ਤੋਂ ਪੁਣੇ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ ਸੀ ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰ ਉਨ੍ਹਾਂ ਨੂੰ ਬਚਾਉਣ ਵਿਚ ਅਸਫਲ ਰਹੇ।
PunjabKesari
ਸ਼੍ਰੀ ਰਾਮ ਲਾਗੂ ਨਾ ਸਿਰਫ ਸਫਲ ਅਭਿਨੇਤਾ ਸਨ, ਸਗੋਂ ਉਹ ਪੇਸ਼ਾਵਰ ਈ. ਐੱਨ. ਟੀ. ਸਰਜਨ ਵੀ ਸਨ। ਸ਼੍ਰੀ ਰਾਮ ਲਾਗੂ ਨੇ 100 ਤੋਂ ਜ਼ਿਆਦਾ ਹਿੰਦੀ ਅਤੇ ਮਰਾਠੀ ਫਿਲਮਾਂ ਕੀਤੀਆਂ। ਕਰੀਬ 40 ਮਰਾਠੀ, ਹਿੰਦੀ ਅਤੇ ਗੁਜਰਾਤੀ ਨਾਟਕ ਕੀਤੇ। ਇਸ ਦੇ ਇਲਾਵਾ ਉਨ੍ਹਾਂ ਨੇ ਤਕਰੀਬਨ 20 ਮਰਾਠੀ ਪਲੇਅ ਡਾਇਰੈਕਟ ਵੀ ਕੀਤੇ। ਆਪਣੇ ਕਰੀਅਰ ਵਿਚ ਸ਼੍ਰੀਰਾਮ ‘ਆਹਟ: ਇਕ ਅਜੀਬ ਕਹਾਣੀ’, ‘ਪਿੰਜਰਾ’, ‘ਮੇਰੇ ਸਾਥ ਚੱਲ’ ,‘ਸਾਮਣਾ’, ‘ਦੌਲਤ’ ਵਰਗੀਆਂ ਕਈ ਫਿਲਮਾਂ ਵਿਚ ਨਜ਼ਰ ਆਏ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News