ਆਮਿਰ ਨਾਲ ਕੰਮ ਕਰ ਚੁੱਕੇ ਅਦਾਕਾਰ ਸ਼੍ਰੀਵਲੱਭ ਵਿਆਸ ਦਾ ਹੋਇਆ ਦਿਹਾਂਤ

1/7/2018 7:46:31 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ 'ਲਗਾਨ' ਦੇ ਹਰ ਇਕ ਕਿਰਦਾਰ ਨੇ ਲੋਕਾਂ ਦੇ ਦਿੱਲਾਂ 'ਚ ਰਾਜ ਕੀਤਾ ਸੀ। ਇਨ੍ਹਾਂ 'ਚੋਂ ਇਕ ਕਿਰਦਾਰ ਸੀ ਈਸ਼ਵਰ ਕਾਕਾ ਦਾ, ਜਿਸਨੂੰ ਸ਼੍ਰੀਵਲੱਭ ਵਿਆਸ ਨੇ ਨਿਭਾਇਆ ਸੀ। ਲੰਬੀ ਬੀਮਾਰੀ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਦਰਸਅਲ, 8 ਸਾਲ ਪਹਿਲਾਂ ਸ਼੍ਰੀਵਲੱਭ ਵਿਆਸ ਲਕਵੇ ਦਾ ਸ਼ਿਕਾਰ ਹੋਏ ਸਨ। ਆਰਥਿਕ ਤੰਗੀ ਅਤੇ ਇਲਾਜ ਦੇ ਚਲਦੇ ਉਨ੍ਹਾਂ ਨੂੰ ਜੈਸੇਲਮੇਰ ਤੋਂ ਜੋਧਪੂਰ ਸ਼ਿਫਟ ਕੀਤਾ ਗਿਆ ਸੀ।

PunjabKesari
ਉਨ੍ਹਾਂ ਦੀ ਪਤਨੀ ਸ਼ੋਭਾ ਵਿਆਸ ਮੁਤਾਬਕ ਉਨ੍ਹਾਂ ਦੀ ਮਦਦ ਲਈ ਉਸ ਸਮੇਂ ਬਾਲੀਵੁੱਡ ਅਤੇ ਟੀ. ਵੀ. ਜਗਤ ਵਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਆਮਿਰ ਖਾਨ ਨੇ ਆਰਥਿਕ ਰੂਪ ਨਾਲ ਸਾਡੀ ਬਹੁਤ ਮਦਦ ਕੀਤੀ ਹੈ। ਉਨ੍ਹਾਂ ਦੀ ਮਦਦ ਨਾਲ ਅਸੀਂ ਜੈਪੂਰ 'ਚ 3 ਬੈੱਡਰੂਮ ਦੇ ਮਕਾਨ 'ਚ ਰਹਿ ਰਹੇ ਹਾਂ। ਆਮਿਰ ਮੇਰੀ ਬੇਟੀਆਂ ਦੀ ਸਕੂਲ ਫੀਸ ਅਤੇ ਸ਼੍ਰੀਵਲੱਭ ਦੀ ਦਵਾਈਆਂ ਦਾ ਖਰਚਾ ਵੀ ਦਿੰਦੇ ਸਨ। ਆਮਿਰ ਤੋਂ ਇਲਾਵਾ ਇਸ ਮੁਸ਼ਕਿਲ ਸਮੇਂ 'ਚ ਅਭਿਨੇਤਾ ਇਮਰਾਨ ਖਾਨ ਅਤੇ ਮਨੋਜ ਵਾਜਪਾਈ ਨੇ ਸ਼੍ਰੀਵਲੱਭ ਵਿਆਸ ਦੀ ਬਹੁਤ ਮਦਦ ਕੀਤੀ ਸੀ। ਹਾਲਾਕਿ ਹੁਣ ਤੱਕ ਰਾਜ ਸਰਕਾਰ ਅਤੇ ਕਲਾ ਜਗਤ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ।

PunjabKesari
ਦੱਸਣਯੋਗ ਹੈ ਕਿ ਅਕਤੂਬਰ 2008 'ਚ ਸ਼੍ਰੀਵਲੱਭ ਗੁਜਰਾਤ ਦੇ ਰਾਜਪੀਪਲਾ 'ਚ ਭੋਜਪੂਰੀ ਫਿਲਮ ਦੀ ਸ਼ੂਟਿੰਗ ਦੌਰਾਨ ਹੋਟਲ ਦੇ ਬਾਥਰੂਮ 'ਚ ਡਿੱਗ ਗਏ ਸਨ। ਸਿਰ 'ਤੇ ਡੁੰਘੀ ਸੱਟ ਲੱਗਣ ਕਰਕੇ ਉਹ ਬੇਹੋਸ਼ ਹੋ ਗਏ। ਇਸ ਘਟਨਾ ਤੋਂ ਬਾਅਦ ਟੀਮ ਮੈਬਰ ਜਲਦ ਹੀ ਉਨ੍ਹਾਂ ਨੂੰ ਲੈ ਕੇ ਵਡੋਦਰਾ ਰਵਾਨਾ ਹੋ ਗਏ। ਉੱਥੇ ਦੇ ਇਕ ਹਸਪਤਾਲ 'ਚ ਉਨ੍ਹਾਂ ਦੇ ਸਿਰ ਦਾ ਆਪਰੇਸ਼ਨ ਕੀਤਾ ਗਿਆ। ਆਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਹ ਖਤਰੇ 'ਚੋਂ ਬਾਹਰ ਸਨ।

PunjabKesari
ਫਿਲਮੀ ਕਰੀਅਰ ਦੌਰਾਨ ਸ਼੍ਰੀਵਲੱਭ ਕੇਤਨ ਮਹਿਤਾ ਦੀ 'ਸਰਦਾਰ', ਸ਼ਾਹਰੁਖ ਖਾਨ ਨਾਲ 'ਮਾਇਆ ਮੇਮ ਸਾਬ੍ਹ', 'ਵੈੱਲਕਮ ਟੂ ਸੱਜਨਪੂਰ', 'ਸਰਫਰੋਸ਼', 'ਲਗਾਨ', 'ਬੰਟੀ ਔਰ ਬਬਲੀ', 'ਚਾਂਦਨੀ ਬਾਰ' ਸਮੇਤ ਕਰੀਬ 60 ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ 'ਆਹਟ', 'ਸੀ. ਆਈ. ਡੀ.', 'ਕੈਪਟਨ ਵਿਊਮ' ਵਰਗੇ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News