ਕਮਲ ਹਸਨ ਦੀ ਬੇਟੀ ਨੂੰ ਮਿਲੀ ਇਕ ਹੋਰ ਹਿੰਦੀ ਫਿਲਮ, ਸ਼ੁਰੂ ਹੋਈ ਸ਼ੂਟਿੰਗ

4/20/2018 5:19:10 PM

ਮੁੰਬਈ (ਬਿਊਰੋ)— ਸਾਊਥ ਦੇ ਸੁਪਰਸਟਾਰ ਕਮਲ ਹਸਨ ਦੀ ਬੇਟੀ ਸ਼ਰੂਤੀ ਹਸਨ ਨੂੰ ਇਕ ਹੋਰ ਹਿੰਦੀ ਫਿਲਮ ਮਿਲ ਗਈ ਹੈ। ਖਬਰਾਂ ਦੀ ਮੰਨੀਏ ਤਾਂ ਉਸਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਵਿਧੁਤ ਜੰਮਵਾਲ ਨਜ਼ਰ ਆਉਣ ਵਾਲੇ ਹਨ। ਨਸੀਰੂਦੀਨ ਸ਼ਾਹ ਅਤੇ ਅਮੋਲ ਪਾਲੇਕਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਸ਼ਰੂਤੀ-ਵਿਧੁਤ ਦੀ ਇਸ ਫਿਲਮ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ।

ਵਿਧੁਤ ਨੇ ਸ਼ਰੂਤੀ ਅਤੇ ਮਹੇਸ਼ ਨਾਲ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਤਿੰਨੋਂ ਕਲੈਪਬੋਰਡ ਫੜੇ ਦਿਖਾਈ ਦੇ ਰਹੇ ਹਨ। ਵਿਧੁਤ ਨੇ ਤਸਵੀਰ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ- ਨਵਾਂ ਦਿਨ, ਨਵੀਂ ਸ਼ੁਰੂਆਤ, ਮਹੇਸ਼ ਮਾਜ਼ੇਰਕਰ ਨਿਰਦੇਸ਼ਿਤ ਮੇਰੀ ਅਗਲੀ ਫਿਲਮ ਦਾ ਪਹਿਲਾਂ ਦਿਨ...ਵਿਜੈ ਗਲਾਨੀ, ਸ਼ਰੂਤੀ ਹਸਨ। ਫਿਲਮ ਦਾ ਨਿਰਮਾਣ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਹੋ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News