Pics : ਬੁਆਏਫਰੈਂਡ ਨਾਲ ਰੈਸਟੋਰੈਂਟ ਦੇ ਬਾਹਰ ਨਜ਼ਰ ਆਈ ਸ਼ਰੂਤੀ ਹਸਨ

6/20/2018 12:27:30 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼ਰੂਤੀ ਹਸਨ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਨੂੰ ਲੈ ਕੇ ਨਹੀਂ ਬਲਕਿ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਬੀਤੇ ਦਿਨੀਂ ਬ੍ਰਿਟਿਸ਼ ਬੁਆਏਫਰੈਂਡ ਨਾਲ ਨਜ਼ਰ ਆਉਣ ਤੋਂ ਬਾਅਦ ਸ਼ਰੂਤੀ ਚਰਚਾ 'ਚ ਆ ਗਈ ਸੀ, ਉੱਥੇ ਹੀ ਇਕ ਵਾਰ ਫਿਰ ਸ਼ਰੂਤੀ ਨੂੰ ਆਪਣੇ ਕਥਿਤ ਬੁਆਏਫਰੈਂਡ ਨਾਲ ਦੇਖਿਆ ਗਿਆ। ਸੂਤਰਾਂ ਮੁਤਾਬਕ ਜਿਸ ਸ਼ਖਸ ਨੂੰ ਉਹ ਡੇਟ ਕਰ ਰਹੀ ਹੈ ਉਹ ਲੰਡਨ ਦਾ ਅਭਿਨੇਤਾ ਮਾਈਕਲ ਕੋਰਸੇਲ ਹੈ।

PunjabKesari
ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਹਨ ਜਦੋਂ ਦੋਵੇਂ ਇਕੱਠੇ ਰੈਸਟੋਰੈਂਟ ਤੋਂ ਬਾਹਰ ਆ ਰਹੇ ਸੀ। ਸ਼ਰੂਤੀ ਅਤੇ ਮਾਈਲਕ ਦੋਵੇਂ ਹੀ ਕੈਜ਼ੂਅਲ ਲੁੱੱਕ 'ਚ ਨਜ਼ਰ ਆਏ। ਉੱਥੇ ਹੀ ਬਲੈਕ ਆਊਟਫਿੱਟ 'ਚ ਸ਼ਰੂਤੀ ਕਾਫੀ ਖੂਬਸੂਰਤ ਲੱਗ ਰਹੀ ਸੀ।

PunjabKesari
ਦੱਸਣਯੋਗ ਹੈ ਕਿ ਸ਼ਰੂਤੀ ਇਸ ਰਿਸ਼ਤੇ ਨੂੰ ਲੈ ਕੇ ਉਦੋਂ ਚਰਚਾ 'ਚ ਆਈ ਸੀ ਜਦੋਂ ਉਸਨੇ ਮਾਈਕਲ ਨਾਲ ਇਕ ਰੋਮਾਂਟਿਕ ਤਸਵੀਰ ਪੋਸਟ ਕਰਦੇ ਹੋਏ ਉਸਨੂੰ ਜਨਮਦਿਨ ਦੀ ਵਧਾਈ ਦਿੱਤੀ ਸੀ। ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਦੋਹਾਂ ਨੂੰ ਇਕੱਠੇ ਦੇਖਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਸ਼ਰੂਤੀ ਨੂੰ ਉਸਦੀ ਮਾਂ ਸਾਰਿਕਾ ਅਤੇ ਮਾਈਕਲ ਨਾਲ ਡਿਨਰ ਡੇਟ 'ਤੇ ਦੇਖਿਆ ਗਿਆ ਸੀ।

PunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News