ਫਿਲਮ ਇੰਡਸਟਰੀ ’ਚ ਆਉਣ ਤੋਂ ਪਹਿਲਾਂ ਹੋਟਲ ’ਚ ਕੰਮ ਕਰਦੀ ਸੀ ਅਦਾਕਾਰਾ ਸ਼ਰੂਤੀ ਸੇਠ

12/18/2019 10:26:44 AM

ਮੁੰਬਈ(ਬਿਊਰੋ)- ਟੀ.ਵੀ. ਅਤੇ ਫਿਲਮ ਅਦਾਕਾਰਾ ਸ਼ਰੂਤੀ ਸੇਠ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਸ਼ਰੂਤੀ ਆਪਣੇ ਕੰਮ ਦੇ ਨਾਲ-ਨਾਲ ਬਿਆਨਾਂ ਨੂੰ ਲੈ ਕੇ ਵੀ ਚਰਚਾ ਵਿਚ ਰਹਿੰਦੀ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ’ਤੇ ਜਾਣਦੇ ਹਾਂ, ਉਨ੍ਹਾਂ ਨਾਲ ਜੁੜੀਆਂ ਕੁੱਝ ਖਾਸ ਗੱਲਾਂ। ਸ਼ਰੂਤੀ ਨੇ ਆਪਣੀ ਪੜਾਈ ਅਸ਼ੋਕ ਐਕੇਡਮੀ ਤੋਂ ਕੀਤੀ। ਉਨ੍ਹਾਂ ਨੇ ਮੁੰਬਈ ਦੇ ਸੇਂਟ ਜੇਵੀਅਰਸ ਕਾਲਜ ਤੋਂ ਇਕੋਨਾਮੀਕਸ ਅਤੇ ਕਾਮਰਸ ਵਿਚ ਗਰੈਜੂਏਸ਼ਨ ਕੀਤੀ।

PunjabKesari
ਸ਼ਰੂਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੁੰਬਈ ਵਿਚ ਤਾਜ ਹੋਟਲ ਤੋਂ ਕੀਤੀ। ਉੱਥੇ ਉਹ ਗੈਸਟ ਰਿਲੇਸ਼ਨ ਐਕਜੀਕਿਊਟਿਵ ਸੀ। ਮਾਡਲਿੰਗ ਵਿਚ ਆਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ। ਉਹ ਸਿਰਫ ਇਤਫਾਕ ਨਾਲ ਪਹੁੰਚੀ। ਕੁੱਝ ਲੋਕਾਂ ਨੇ ਉਨ੍ਹਾਂ ਨੂੰ ਮਾਡਲਿੰਗ ਦੇ ਬਾਰੇ ਵਿਚ ਸੋਚਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸਿਰਫ ਪਾਕੇਟ ਮਨੀ ਲਈ ਮਾਡਲਿੰਗ ਕਰਨੀ ਸ਼ੁਰੂ ਕੀਤੀ।
PunjabKesari
ਸ਼ਰੂਤੀ ਨੇ ਕਈ ਵੱਡੇ ਬਰਾਂਡਸ ਲਈ ਮਾਡਲਿੰਗ ਕੀਤੀ। ਇਨ੍ਹਾਂ ਵਿਚ ‘ਕਲੀਨ ਐਂਡ ਕਲੀਅਰ ਮਾਇਸ਼ਚਰਾਇਜਰ’,  ‘ਟਾਟਾ ਹੋਮ ਫਾਈਨੈਂਸ’, ‘ਪਾਂਡਸ ਟੈਲਕਮ ਪਾਊਟਰ’, ‘ਫਰੂਟੀ’, ‘ਐੱਲਜੀ’ ਅਤੇ ‘ਏਅਰਟੇਲ’ ਪ੍ਰਮੁੱਖ ਹਨ। ਮਾਡਲਿੰਗ ਵਿਚ ਨਾਮ ਕਮਾਉਣ ਤੋਂ ਬਾਅਦ ਸ਼ਰੂਤੀ ਨੇ ਟੀ.ਵੀ. ਦੀ ਦੁਨੀਆ ਵਿਚ ਕਦਮ ਰੱਖਿਆ।
PunjabKesari
ਸਾਲ 2001 ਵਿਚ ਸ਼ਰੂਤੀ ਨੇ ਸੀਰੀਅਲ ‘ਸ਼ਸ਼ਸ਼... ਕੋਈ ਹੈ’ ਨਾਲ ਡੈਬਿਊ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ‘ਮਾਨ’, ‘ਦੇਸ਼ ਮੇਂ ਨਿਕਲਾ ਹੋਗਾ ਚਾਂਦ’, ‘ਕਿਉਂ ਹੋਤਾ ਹੈ ਪਿਆਰ’, ‘ਕੁੱਛ ਕਰ ਦਿਖਾਨਾ ਹੈ’ ਅਤੇ ‘ਬਾਲ ਵੀਰ’ ਵਰਗੇ ਸੀਰੀਅਲ ਵਿਚ ਕੰਮ ਕੀਤਾ। ਸੀਰੀਅਲ ‘ਸ਼ਰਾਰਤ’ ਵਿਚ ਸ਼ਰੂਤੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਉਹ ਆਮਿਰ ਖਾਨ-ਕਾਜੋਲ ਨਾਲ ਫਿਲਮ ‘ਫਨਾ’ ਵਿਚ ਵੀ ਦਿਖਾਈ ਦਿੱਤੀ ਸੀ।
PunjabKesari
ਸ਼ਰੂਤੀ ਸੋਸ਼ਲ ਮੀਡੀਆ ’ਤੇ ਆਪਣੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਹੈ। ਕਈ ਮੁੱਦਿਆਂ ’ਤੇ ਉਹ ਖੁੱਲ੍ਹ ਕੇ ਆਪਣੀ ਰਾਏ ਰੱਖਦੀ ਹੈ। ਇਸੇ ਕਾਰਨ ਕਈ ਵਾਰ ਉਨ੍ਹਾਂ ਨੂੰ ਟਰੋਲਿੰਗ ਦਾ ਵੀ ਸਾਹਮਣਾ ਵੀ ਕਰਨਾ ਪੈਂਦਾ ਹੈ। ਨਿੱਜ਼ੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸ਼ਰੂਤੀ ਨੇ ਸਾਲ 2010 ਵਿਚ ਨਿਰਦੇਸ਼ਕ ਦਾਨਿਸ਼ ਅਸਲਮ ਨਾਲ ਵਿਆਹ ਕੀਤਾ ਸੀ ।  2014 ਵਿਚ ਉਨ੍ਹਾਂ ਨੇ ਇਕ ਧੀ ਅਲੀਨਾ ਨੂੰ ਜਨਮ ਦਿੱਤਾ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News