ਅਦਾਕਾਰਾ ਸ਼ੁਭਾਂਗੀ ਜੋਸ਼ੀ ਦਾ ਹੋਇਆ ਦਿਹਾਂਤ, 18 ਸਾਲ ਪਹਿਲਾਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ

9/5/2018 6:19:40 PM

ਮੁੰਬਈ (ਬਿਊਰੋ)— ਮਰਾਠੀ ਅਦਾਕਾਰਾ ਸ਼ੁਭਾਂਗੀ ਜੋਸ਼ੀ ਦਾ 72 ਸਾਲ ਦੀ ਉਮਰ 'ਚ ਬੁੱਧਵਾਰ ਨੂੰ ਦਿਹਾਂਤ ਹੋ ਗਿਆ। 18 ਸਾਲ ਪਹਿਲਾਂ 'ਅਭਲਮਾਯਾ' ਸ਼ੋਅ ਨਾਲ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸ਼ੁਭਾਂਗੀ ਆਖਰੀ ਵਾਰ ਮਰਾਠੀ ਟੀ. ਵੀ. ਸ਼ੋਅ 'ਕੁੰਕੂ ਟਿਕਲੀ ਆਣੀ ਟੈਟੂ' 'ਚ ਨਜ਼ਰ ਆਈ ਸੀ। ਸ਼ੁਭਾਂਗੀ ਦੀ ਨੂੰਹ ਸਰਿਤਾ ਜੋਸ਼ੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ਨੀਵਾਰ ਨੂੰ ਸ਼ੁਭਾਂਗੀ ਨੂੰ ਬ੍ਰੇਨ ਸਟ੍ਰੋਕ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਵਜ੍ਹਾ ਉਸ ਦੇ ਸਰੀਰ ਖੱਬੇ ਪਾਸੇ ਪੈਰਾਲਾਈਜ਼ ਹੋ ਗਿਆ। ਇਸ ਤੋਂ ਬਾਅਦ ਇਲਾਜ ਲਈ ਉਸ ਨੂੰ ਹਸਪਤਾਲ ਲਿਆਂਦਾ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀ ਜਾ ਸਕਿਆ।


ਦੱਸਣਯੋਗ ਹੈ ਕਿ 2000 'ਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸ਼ੁਭਾਂਗੀ ਨੇ ਸ਼੍ਰੇਅਸ ਤਲਪੜੇ ਅਤੇ ਮੁਕਤਾ ਬ੍ਰਵੇ ਵਰਗੇ ਕਲਾਕਾਰਾਂ ਨਾਲ ਸਕ੍ਰੀਨ ਸ਼ੇਅਰ ਕਰ ਚੁੱਕੀ ਸੀ। ਉਸ ਨੇ ਬਾਅਦ 'ਚ ਮਰਾਠੀ ਦੀਆਂ ਕਈ ਫਿਲਮਾਂ, ਟੀ. ਵੀ. ਸ਼ੋਅ ਅਤੇ ਨਾਟਕਾਂ 'ਚ ਹਿੱਸਾ ਲਿਆ। 'ਕਾਹੇ ਦੀਯਾ ਪਰਦੇਸ' 'ਚ ਅਭਿਨੈ ਦੀ ਵਜ੍ਹਾ ਸ਼ੁਭਾਂਗੀ 'ਅੱਜੀ' (ਦਾਦੀ) ਦੇ ਨਾਂ ਨਾਲ ਮਸ਼ਹੂਰ ਹੋਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News