ਇਨਸਾਨ ਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪ੍ਰੇਰਦਾ ਹੈ ਗੀਤ ''ਸ਼ੁਕਰ ਕਰ'' (ਵੀਡੀਓ)
6/18/2020 3:15:02 PM

ਜਲੰਧਰ (ਵੈੱਬ ਡੈਸਕ) — ਇਨਸਾਨ ਦੀ ਅੱਗੇ ਵਧਣ ਦੀ ਹੋੜ ਨੇ ਮਨੁੱਖ ਦੀ ਹਵਸ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਹੈ ਪਰ ਇਨਸਾਨ ਕਦੇ ਵੀ ਉਸ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਨਹੀਂ ਹੁੰਦਾ, ਜਿਸ ਨੇ ਦੋ ਵਕਤ ਦੀ ਰੋਟੀ ਅਤੇ ਸਿਰ ਢੱਕਣ ਲਈ ਛੱਤ ਦਿੱਤੀ ਹੈ। ਸਗੋਂ ਜੇ ਇਨਸਾਨ ਦੀ ਮਰਜ਼ੀ ਨਾਲ ਕੁਝ ਨਹੀਂ ਹੁੰਦਾ ਤਾਂ ਇਨਸਾਨ ਉਲਟਾ ਪ੍ਰਮਾਤਮਾ ਨੂੰ ਹੀ ਕੋਸਣ ਲੱਗ ਜਾਂਦਾ ਹੈ ਪਰ ਇਨਸਾਨ ਉਨ੍ਹਾਂ ਲੋਕਾਂ ਵੱਲ ਕਦੇ ਨਹੀਂ ਵੇਖਦਾ, ਜੋ ਕਿ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ਼ ਹੁੰਦੇ ਹਨ।
ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੁਯਸ਼ ਰਾਏ, ਦੀਪਤੀ ਤੁਲੀ ਸਣੇ ਕਈ ਹੋਰ ਕਲਾਕਾਰਾਂ ਨੇ ਆਪਣੇ ਨਵੇਂ ਗੀਤ 'ਸ਼ੁਕਰ ਕਰ' ਰਾਹੀਂ। ਉਨ੍ਹਾਂ ਦਾ ਇਹ ਗੀਤ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਮਨੀ ਸਿੰਘ ਘੁਰਿਆਲ ਦੇ ਵੱਲੋਂ ਲਿਖੇ ਗਏ ਹਨ, ਜਿਸ ਦੀ ਵੀਡੀਓ ਦੀ ਫੀਚਰਿੰਗ 'ਚ ਸੋਨੂੰ ਸੂਦ, ਭਾਰਤੀ ਸਿੰਘ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਹਨ। ਇਸ ਗੀਤ 'ਚ ਗਾਇਕ ਵੱਲੋਂ ਬਹੁਤ ਹੀ ਖ਼ੂਬਸੂਰਤ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਸਾਨ ਨੂੰ ਰੋਟੀ ਮਿਲੀ ਹੈ ਤਾਂ ਉਸ ਲਈ ਪ੍ਰਮਾਤਮਾ ਦਾ ਸ਼ੁਕਰੀਆ ਅਦਾ (ਧੰਨਵਾਦ) ਕਰਨਾ ਚਾਹੀਦਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ