ਅਮਿਤਾਭ ਦੀ ਧੀ ਸ਼ਵੇਤਾ ਦੇ ਫਿਲਮਾਂ ਤੋਂ ਦੂਰ ਰਹਿਣ ਦੀ ਵਜ੍ਹਾ ਆਈ ਸਾਹਮਣੇ, ਜਾਣ ਲੱਗ ਸਕਦੈ ਧੱਕਾ
3/17/2018 2:11:20 PM
ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੰਦਾ ਅੱਜ 44 ਸਾਲ ਦੀ ਹੋ ਗਈ ਹੈ। ਉਸ ਦਾ ਜਨਮ 17 ਮਾਰਚ 1974 ਨੂੰ ਮੁੰਬਈ 'ਚ ਹੋਇਆ ਸੀ। ਬੱਚਨ ਪਰਿਵਾਰ 'ਚ ਇਕ ਸ਼ਵੇਤਾ ਹੀ ਹੈ, ਜੋ ਫਿਲਮਾਂ ਤੋਂ ਦੂਰ ਹੈ। ਸ਼ਵੇਤਾ ਨੇ ਫਿਲਮਾਂ ਤੋਂ ਦੂਰੀ ਬਣਨ ਦਾ ਖੁਦ ਖੁਲਾਸਾ ਕੀਤਾ ਸੀ। ਸ਼ਵੇਤਾ ਨੇ ਕੁਝ ਸਮੇਂ ਪਹਿਲਾਂ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਆਖਿਰ ਕਿਉਂ ਐਕਟਿੰਗ ਦੇ ਖੇਤਰ 'ਚ ਨਹੀਂ ਆਈ।
ਜਦੋਂ ਸਟੇਜ 'ਤੇ ਹੀ ਸ਼ਾਟ ਭੁੱਲ ਗਈ ਸ਼ਵੇਤਾ
ਸ਼ਵੇਤਾ ਬਚਪਨ 'ਚ ਅਕਸਰ ਆਪਣੀ ਮਾਂ ਜਯਾ ਬੱਚਨ ਨਾਲ ਫਿਲਮਾਂ ਦੇ ਸੈੱਟ 'ਤੇ ਜਾਇਆ ਕਰਦੀ ਸੀ। ਹਾਲਾਂਕਿ ਮਾਤਾ-ਪਿਤਾ ਦੇ ਬਿਜ਼ੀ ਸ਼ੈਡਿਊਲ ਕਾਰਨ ਉਨ੍ਹਾਂ ਨੇ ਕਾਫੀ ਘੱਟ ਸਮਾਂ ਮੇਰੇ ਨਾਲ ਬਿਤਾਇਆ ਹੈ। ਸ਼ਵੇਤਾ ਮੁਤਾਬਕ, ਮੈਂ ਸਕੂਲ ਸਮੇਂ 'ਚ ਕੁਝ ਪਲੇ (ਨਾਟਕਾਂ) 'ਚ ਕੰਮ ਕੀਤਾ ਸੀ।
ਇਹ ਸੋਚ ਕੇ ਮੈਂ ਵੀ ਐਕਟਿੰਗ ਜਾਂ ਸਿਗਿੰਗ ਸ਼ੁਰੂ ਕਰਨੀ ਚਾਹੀ ਸੀ ਪਰ ਮੇਰੇ ਲਈ ਇਹ ਕੁਝ ਖਾਸ ਨਾ ਰਿਹਾ। ਸਕੂਲ ਦੇ ਇਕ ਨਾਟਕ 'ਚ ਮੈਂ ਪਾਈਲਟ ਦਾ ਕਿਰਦਾਰ ਨਿਭਾਇਆ ਸੀ।
ਜ਼ਿਆਦਾ ਪ੍ਰੈਕਟਿਸ ਤੋਂ ਬਾਅਦ ਵੀ ਮੈਂ ਬੈਕਸਟੇਜ ਇਹ ਕਿਰਦਾਰ ਨਿਭਾਉਣ ਨੂੰ ਤਿਆਰ ਸੀ ਪਰ ਨਾਟਕ ਦੇ ਕਲਾਈਮੈਕਸ 'ਚ ਆਪਣਾ ਸ਼ਾਟ ਭੁੱਲ ਗਈ ਤੇ ਉਹ ਮੇਰੇ ਲਈ ਬੇਹੱਦ ਖਰਾਬ ਅਨੁਭਵ ਰਿਹਾ।
ਬਸ ਇਸ ਤੋਂ ਬਾਅਦ ਮੇਰੇ ਲਈ ਇਹ ਸਭ ਬਹੁਤ ਡਰਾਉਣਾ ਬਣ ਗਿਆ।
ਰਣਬੀਰ ਦੀ ਭਾਬੀ ਹੈ ਸ਼ਵੇਤਾ ਨੰਦਾ
ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਦਾ ਵਿਆਹ ਸਾਲ 1997 'ਚ ਰਣਬੀਰ ਕਪੂਰ ਦੇ ਭੂਆ ਦੇ ਮੁੰਡੇ ਨਿਖਿਲ ਨੰਦਾ ਨਾਲ ਹੋਇਆ ਸੀ। ਇਸ ਲਈ ਰਿਸ਼ਤੇ 'ਚ ਉਹ ਰਣਬੀਰ ਦੀ ਭਾਬੀ ਲੱਗਦੀ ਹੈ। ਸ਼ਵੇਤਾ ਨੰਦਾ ਤੇ ਨਿਖਿਲ ਦੇ ਦੋ ਬੱਚੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ