ਕੋਰੋਨਾ ਕਾਰਨ 1 ਮਹੀਨੇ ਤੋਂ ਇਟਲੀ ਦੇ ਕਮਰੇ ਵਿਚ ਕੈਦ ਗਾਇਕਾ ਸ਼ਵੇਤਾ, ਬਿਆਨ ਕੀਤਾ ਦਰਦ (ਵੀਡੀਓ)

3/25/2020 1:13:07 PM

ਮੁੰਬਈ (ਵੈੱਬ ਡੈਸਕ) - ਸਿੰਗਰ ਸ਼ਵੇਤਾ ਪੰਡਿਤ ਕੋਰੋਨਾ 'ਲਾਕ ਡਾਊਨ' ਕਾਰਨ ਇਟਲੀ ਵਿਚ ਫਸੀ ਹੋਈ ਹੈ। ਉਹ ਪਿਛਲੇ 1 ਮਹੀਨੇ ਤੋਂ ਇਟਲੀ ਵਿਚ ਆਪਣੇ ਕਮਰੇ ਵਿਚ ਬੰਦ ਹੈ। ਉਸ ਨੇ ਹਾਲ ਹੀ ਵਿਚ ਇੰਸਟਾਗ੍ਰਾਮ ਤੇ ਇਕ ਵੀਡੀਓ ਪੋਸਟ ਕੀਤੀ ਹੈ ਕਿ ਉਹ ਭਾਰਤ ਵਿਚ ਮੌਜੂਦ ਆਪਣੇ ਮਾਤਾ-ਪਿਤਾ ਨੂੰ ਬੇਹੱਦ ਮਿਸ ਕਰ ਰਹੀ ਹੈ। ਸ਼ਵੇਤਾ ਪੰਡਿਤ ਨੇ ਦੱਸਿਆ ਕਿ ਉਹ ਪੀ. ਐੱਮ. ਮੋਦੀ ਦੇ ਭਾਰਤ ਵਿਚ 'ਲਾਕ ਡਾਊਨ' ਦੇ ਐਲਾਨ ਦਾ ਸਮਰਥਨ ਕਰਦੀ ਹੈ। ਸ਼ਵੇਤਾ ਨੇ ਇਟਲੀ ਵਿਚ ਕੋਰੋਨਾ ਕਾਰਨ ਵਿਗੜੇ ਹਾਲਾਤ ਬਾਰੇ ਵੀ ਜਾਣਕਾਰੀ ਵੀ ਦਿੱਤੀ ਹੈ। ਇਸ ਦੇ ਨਾਲ ਉਸ ਨੇ ਲੋਕਾਂ ਨੂੰ ਆਪਸੀ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ। ਵੀਡੀਓ ਵਿਚ ਸ਼ਵੇਤਾ ਨੇ ਕਿਹਾ- ਪਿਛਲੇ ਕਾਫੀ ਹਫਤਿਆਂ ਵਿਚ ਸੁਣਿਆ ਹੋਵੇਗਾ ਕਿ ਕੋਰੋਨਾ ਨੇ ਕਿਸ ਤਰ੍ਹਾਂ ਪੂਰੀ ਦੁਨੀਆ ਵਿਚ ਦਹਿਸ਼ਤ ਮਚਾਈ ਹੋਈ ਹੈ, ਜਿਸ ਕਰਕੇ ਭਾਰਤ ਵਿਚ 21 ਦਿਨਾਂ ਦਾ 'ਲਾਕ ਡਾਊਨ' ਕੀਤਾ ਗਿਆ ਹੈ। ਮੈਂ ਪੀ. ਐੱਮ. ਮੋਦੀ ਦੇ ਐਲਾਨ ਦਾ ਸਮਰਥਨ ਕਰਦੀ ਹਾਂ।  

 
 
 
 
 
 
 
 
 
 
 
 
 
 

#staysafe #stayhome #prayforitaly #italylockdown #indialockdown #jantacurfew

A post shared by SP ✨ (@shwetapandit7) on Mar 24, 2020 at 2:16pm PDT

ਇਸ ਤੋਂ ਇਲਾਵਾ ਸ਼ਵੇਤਾ ਨੇ ਦੱਸਿਆ- ਜਦੋਂ ਮੈਂ ਸਵੇਰੇ ਉੱਠਦੀ ਹਾਂ ਤਾਂ ਐਮਬੂਲੈਂਸ ਦੀਆਂ ਆਵਾਜ਼ਾਂ ਆਉਂਦੀਆਂ ਹਨ। ਇਹ ਮਜ਼ਾਕ ਨਹੀਂ ਹੈ। ਮੈਂ ਇਥੇ ਘਰ ਦੇ ਅੰਦਰ ਠੀਕ ਹਾਂ। ਹੁਣ ਕੋਰੋਨਾ ਭਾਰਤ ਵਿਚ ਘਰ ਕਰਨਾ ਚਾਹੁੰਦਾ ਹੈ। ਮੈਂ ਇਟਲੀ ਵਿਚ ਪਤੀ ਨਾਲ ਹਾਂ ਪਰ ਪਰਿਵਾਰ ਦੀ ਬਹੁਤ ਯਾਦ ਆ ਰਹੀ ਹੈ। ਸ਼ਵੇਤਾ ਨੇ ਲੋਕਾਂ ਨੂੰ ਹੱਥ ਧੋਣ ਤੇ ਦੂਰੀ ਬਣਾ ਕਿ ਰੱਖਣ ਦੀ ਅਪੀਲ ਕੀਤੀ ਹੈ।    



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunil Pandey

This news is Edited By Sunil Pandey

Related News