ਸ਼ੂਟਿੰਗ ਦੌਰਾਨ ਸੈੱਟ ’ਤੇ ਹੋਇਆ ਹਾਦਸਾ, ਸੜ੍ਹੇ ਸ਼ਵੇਤਾ ਤਿਵਾਰੀ ਦੇ ਹੱਥ

3/13/2020 3:04:36 PM

ਨਵੀਂ ਦਿੱਲੀ (ਬਿਊਰੋ) :  ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਇੰਡਸਟਰੀ ਦਾ ਇਕ ਮਸ਼ਹੂਰ ਨਾਂ ਹੈ। ਸ਼ਵੇਤਾ ਇਸ ਸਮੇਂ ਟੀ. ਵੀ. ਸੀਰੀਅਲ ‘ਮੇਰੇ ਡੈਡ ਕੀ ਦੁਲਹਨ’ ‘ਚ ਨਜ਼ਰ ਆ ਰਹੀ ਹੈ ਪਰ ਸੈੱਟ ’ਤੇ ਸ਼ਵੇਤਾ ਨਾਲ ਇਕ ਘਟਨਾ ਵਾਪਰੀ ਹੈ। ਦਰਅਸਲ, ‘ਮੇਰੇ ਡੈਡੀ ਦੀ ਦੁਲਹਨ’ ਦੀ ਸ਼ੂਟਿੰਗ ਦੌਰਾਨ ਸ਼ਵੇਤਾ ਦਾ ਹੱਥ ਸੜ੍ਹ ਗਿਆ। ਇਸ ਸੀਰੀਅਲ ਸ਼ਵੇਤਾ ਗੁਣਿਤ ਸਿੱਕਾ ਦੀ ਭੂਮਿਕਾ ਨਿਭਾ ਰਹੀ ਹੈ। ਅਦਾਕਾਰ ਫਹਮਨ ਖਾਨ ਅਤੇ ਸ਼ਵੇਤਾ ਤਿਵਾਰੀ ‘ਜਬ ਵੀ ਮੇਟ’ ਸੀਨ ਨੂੰ ਦੁਬਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਗਲਤੀ ਨਾਲ ਸ਼ਵੇਤਾ ਦਾ ਹੱਥ ਸੜ੍ਹ ਗਿਆ। ਦੱਸ ਦੇਈਏ ਫਹਮਨ ਖਾਨ ਸ਼ੋਅ ’ਚ ਸ਼ਵੇਤਾ ਤਿਵਾਰੀ ਦੇ ਦੋਸਤ ਰਣਦੀਪ ਦਾ ਕਿਰਦਾਰ ਨਿਭਾਅ ਰਹੀ ਹੈ।
Image result for Shweta Tiwari suffers from burns while shooting a scene for Mere Dad Ki Dulhan
ਸੀਰੀਅਲ ’ਚ ਸ਼ਵੇਤਾ ਸਭ ਕੁਝ ਭੁੱਲਣਾ ਚਾਹੁੰਦੀ ਹੈ। ਇਸ ਲਈ ਉਹ ਸਾੜ੍ਹੀ ਅਤੇ ਸਕਾਰਫ ਨੂੰ ਸਾੜਣ ਦੀ ਕੋਸ਼ਿਸ਼ ਕਰਦੀ ਹੈ, ਜੋ ਉਸ ਨੇ ਸ਼ੂਟ ਦੌਰਾਨ ਪਹਿਨੇ ਸਨ। ਫਿਲਮ ‘ਜਬ ਵੀ ਮੇਟ’ ’ਚ ਵੀ ਇੰਝ ਹੀ ਹੁੰਦਾ ਹੈ। ਸੀਨ ਦੀ ਸ਼ੂਟਿੰਗ ਕਰਦਿਆਂ ਪਰਦੇ ਨੂੰ ਅੱਗ ਲੱਗ ਗਈ ਅਤੇ ਸ਼ਵੇਤਾ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੀ ਹੈ। ਸੀਨ ਦੀ ਸ਼ੂਟਿੰਗ ਤੋਂ ਬਾਅਦ ਫਹਮਾਨ ਕਹਿੰਦਾ ਹੈ, ‘ਇਹ ਬਹੁਤ ਮਜ਼ੇਦਾਰ ਸੀ ਪਰ ਸ਼ਵੇਤਾ ਨਾਲ ਇਹ ਬਹੁਤ ਬੁਰਾ ਹੋਇਆ। ਇਹ ਸਾਡੇ ਲਈ ਬਹੁਤ ਤਣਾਅ ਭਰਪੂਰ ਸੀ। ਸਭ ਤੋਂ ਬੁਰਾ ਇਹ ਸੀ ਕਿ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਿਆਂ ਸ਼ਵੇਤਾ ਦੇ ਹੱਥ ਸੜ੍ਹ ਗਏ। 
Image result for Shweta Tiwari suffers from burns while shooting a scene for Mere Dad Ki Dulhan

ਦੱਸਣਯੋਗ ਹੈ ਕਿ ਸ਼ਵੇਤਾ ਤਿਵਾਰੀ ਕਈ ਸ਼ੋਅ ਦਾ ਹਿੱਸਾ ਰਹੀ ਹੈ। ਰਿਐਲਿਟੀ ਸ਼ੋਅ ‘ਬਿੱਗ ਬੌਸ’ ਸੀਜ਼ਨ 4 ’ਚ ਸ਼ਵੇਤਾ ਇਕ ਮੁਕਾਬਲੇਬਾਜ਼ ਦੇ ਰੂਪ ’ਚ ਦਾਖਲ ਹੋਈ। ਉਹ ਇਸ ਸ਼ੋਅ ਦੀ ਵਿਜੇਤਾ ਵੀ ਬਣੀ। ਇਸ ਤੋਂ ਇਲਾਵਾ ਸ਼ਵੇਤਾ ਤਿਵਾੜੀ ਨੂੰ ਆਪਣੀ ਨਿੱਜੀ ਜ਼ਿੰਦਗੀ ’ਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਵੇਤਾ ਨੇ ਰਾਜਾ ਚੌਧਰੀ ਤੋਂ ਵੱਖ ਹੋਣ ਤੋਂ ਬਾਅਦ ਸਾਲ 2013 ’ਚ ਅਭਿਨਵ ਕੋਹਲੀ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦਾ ਰਿਸ਼ਤਾ ਵਿਗੜ ਗਿਆ ਸੀ ਅਤੇ ਸ਼ਵੇਤਾ ਨੇ ਅਭਿਨਵ ਖਿਲਾਫ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News