ਐੱਮ. ਸੀ. ਸ਼ੇਰ ਦੇ ਜਨਮਦਿਨ ਮੌਕੇ ਟਵਿਟਰ ''ਤੇ ਉਮੜਿਆ ਸੈਲਾਬ

4/29/2019 8:11:48 PM

ਮੁੰਬਈ (ਬਿਊਰੋ)— ਅੱਜ ਐੱਮ. ਸੀ. ਸ਼ੇਰ ਦਾ ਜਨਮਦਿਨ ਹੈ। ਇਸ ਲਈ ਅੱਧੀ ਰਾਤ ਤੋਂ ਹੀ ਲੋਕ ਵਧਾਈ ਦੇਣ ਤੋਂ ਖੁਦ ਨੂੰ ਰੋਕ ਨਹੀਂ ਪਾਏ। ਨਤੀਜੇ ਵਜੋਂ ਸਿਧਾਂਤ ਦੇ ਜਨਮਦਿਨ ਮੌਕੇ ਭਾਰਤ 'ਚ ਟਵਿਟਰ 'ਤੇ ਹੈਸ਼ਟੈਗ #HappybirthdaySiddhant ਮਜ਼ਬੂਤੀ ਨਾਲ ਟਰੈਂਡ ਕਰ ਰਿਹਾ ਹੈ। ਇਸ ਸਾਲ ਫਿਲਮ 'ਗਲੀ ਬੁਆਏ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਸਿਧਾਂਤ ਚਤੁਰਵੇਦੀ ਦਾ ਅੱਜ ਜਨਮਦਿਨ ਹੈ। ਦੱਸਣਯੋਗ ਹੈ ਕਿ ਸਿਧਾਂਤ ਚਤੁਰਵੇਦੀ ਦੇ ਕਿਰਦਾਰ ਐੱਮ. ਸੀ. ਸ਼ੇਰ ਨੇ ਦਰਸ਼ਕਾਂ 'ਚ ਖਾਸ ਪਛਾਣ ਬਣਾਈ ਸੀ। ਉਸ ਦਾ ਇਹ ਕਿਰਦਾਰ ਖੂਬ ਚਰਚਾ 'ਚ ਰਿਹਾ।

ਸਿਧਾਂਤ ਦੇ ਜਨਮਦਿਨ 'ਤੇ ਉਨ੍ਹਾਂ ਨੇ ਫੈਨਜ਼ ਨੇ ਐੱਮ. ਸੀ. ਸ਼ੇਰ ਦਾ ਵੱਡਾ ਜਿਹਾ ਪੋਸਟਰ ਬਣਾਇਆ ਹੈ। ਇੰਨਾ ਹੀ ਨਹੀਂ, ਉਨ੍ਹਾਂ ਦੇ ਜਨਮਦਿਨ 'ਤੇ ਹੈਸ਼ਟੈਗ #HappybirthdaySiddhant ਵੀ ਟਵਿਟਰ 'ਤੇ ਟਰੈਂਡ ਕਰ ਰਿਹਾ ਹੈ।'ਗਲੀ ਬੁਆਏ' ਦੇ ਨਾਲ ਮਸ਼ਹੂਰ ਹੋਏ ਸਿਧਾਂਤ ਚਤੁਰਵੇਦੀ ਨੇ ਇਸ ਤੋਂ ਪਹਿਲਾਂ ਐਕਸੈੱਲ ਐਂਟਰਟੇਨਮੈਂਟ ਦੇ 'ਇਨਸਾਈਡ ਏਜ' 'ਚ ਆਪਣੀ ਅਦਾਕਾਰੀ ਦਾ ਹੁਨਰ ਦਿਖਾ ਚੁੱਕੇ ਹਨ। ਸਿਧਾਂਤ ਛੇਤੀ ਹੀ 'ਇਨਸਾਈਡ ਐੱਜ 2' ਨਾਲ ਵਾਪਸੀ ਕਰਨਗੇ। ਦੱਸਣਯੋਗ ਹੈ ਕਿ ਸਿਧਾਂਤ ਕੋਲ ਫਿਲਮਾਂ ਦੀ ਭਰਮਾਰ ਹੈ ਪਰ ਉਹ ਬਹੁਤ ਹੀ ਚੂਜ਼ੀ ਹੋ ਕੇ ਸਕ੍ਰਿਪਟ ਚੁਣਦੇ ਹਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News