ਕਪਿਲ ਤੋਂ ਬਾਅਦ ਇਸ ਕਾਮੇਡੀਅਨ ਨੇ ਕਰਵਾਈ ਮੰਗਣੀ
11/11/2018 4:07:17 PM
ਮੁੰਬਈ(ਬਿਊਰੋ)— ਆਪਣੀ ਦਮਦਾਰ ਕਾਮੇਡੀ ਦਾ ਜੌਹਰ ਦਿਖਾ ਚੁੱਕੇ ਕਾਮੇਡੀਅਨ ਸਿਧਾਰਥ ਸਾਗਰ ਨੇ ਦਿੱਲੀ 'ਚ ਆਪਣੀ ਪ੍ਰੇਮਿਕਾ ਸੁਬੁਹੀ ਜੋਸ਼ੀ ਨਾਲ ਮੰਗਣੀ ਕਰ ਲਈ ਹੈ। ਸਿਧਾਰਥ ਸਾਗਰ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਸਾਡੀ ਜਰਨੀ ਪ੍ਰਫੈਕਟ ਨਹੀਂ ਹੈ ਪਰ ਇਹ ਸਾਡੀ ਜਰਨੀ ਹੈ ਤੇ ਮੈਂ ਅੰਤ ਤੱਕ ਤੁਹਾਡੇ ਨਾਲ ਰਹਾਂਗਾ। ਸਿਧਾਰਥ ਤੇ ਸੁਬੁਹੀ ਨੇ ਬੇਹੱਦ ਸਿੰਪਲ ਤਰੀਕੇ ਨਾਲ ਮੰਗਣੀ ਕੀਤੀ।
ਇਕ ਪਾਸੇ ਜਿੱਥੇ ਸਿਧਾਰਥ ਨੇ ਬਲਿਊ ਰੰਗ ਦਾ ਕੁੜਤਾ ਪਜਾਮਾ ਪਾਇਆ ਸੀ ਅਤੇ ਉਥੇ ਹੀ ਸੁਬੁਹੀ ਨੇ ਗੁਲਾਬੀ ਰੰਗ ਦਾ ਗਾਊਨ ਪਾਇਆ ਸੀ। ਸਿਧਾਰਥ ਸਾਗਰ ਨੇ ਆਪਣੀ ਮੰਗਣੀ 'ਚ ਮਾਂ ਨੂੰ ਨਹੀਂ ਬੁਲਾਇਆ ਕਿਉਂਕਿ ਉਸ ਦੀ ਮਾਂ ਨਾਲ ਕਾਫੀ ਅਣਬਨ ਚੱਲ ਰਹੀ ਹੈ। ਆਪਣੀ ਮਾਂ ਨੂੰ ਰਿੰਗ ਸੈਰੇਮਨੀ 'ਚ ਨਾ ਬੁਲਾਉਣ ਬਾਰੇ ਸਿਧਾਰਥ ਦਾ ਕਹਿਣਾ ਹੈ ਕਿ ਉਹ ਉਸ ਦੇ ਤੇ ਸੁਬੁਹੀ ਦੇ ਰਿਸ਼ਤੇ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਹੈ। ਉਹ ਆਖਦੇ ਹਨ ਕਿ ਉਹ ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ।''
ਦੱਸ ਦੇਈਏ ਕਿ ਸਿਧਾਰਥ ਤੇ ਸੁਬੁਹੀ ਜੋਸ਼ੀ 'ਚ ਲੰਬੇ ਸਮੇਂ ਤੋਂ ਅਣਬਨ ਚੱਲ ਰਹੀ ਸੀ ਪਰ ਹਾਲ ਹੀ 'ਚ ਦੋਵਾਂ ਦਾ ਪੈਚਅੱਪ ਕਰ ਲਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ