ਸ਼ਹਿਨਾਜ਼ ਕਾਰਨ ਟੁੱਟੀ ਸਿਧਾਰਥ ਤੇ ਅਸੀਮ ਦੀ ਦੋਸਤੀ, ਦੇਖੋ ਵੀਡੀਓ

11/13/2019 9:22:59 AM

ਮੁੰਬਈ (ਬਿਊਰੋ) — ਟੀ. ਵੀ. ਰਿਐਲਟੀ ਸ਼ੋਅ 'ਬਿੱਗ ਬੌਸ 13' 'ਚ ਹਰ ਰੋਜ਼ ਨਵੇਂ ਤੇ ਦਿਲਚਸਪ ਮੋੜ ਦੇਖਣ ਨੂੰ ਮਿਲ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਿਧਾਰਥ ਸ਼ੁਕਲਾ ਤੇ ਅਸੀਮ ਰਿਆਜ਼ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਦੇ ਨਜ਼ਰ ਰਹੇ ਹਨ। ਬਹਿਸ ਦੀ ਵਜ੍ਹਾ ਹੈ ਸ਼ਹਿਨਾਜ਼ ਕੌਰ ਗਿੱਲ।

 
 
 
 
 
 
 
 
 
 
 
 
 
 

Ghar ke best friends @realsidharthshukla aur @asimriaz77.official ke beech ho rahi hain takraar! 💔 Dekhiye iss fight ki wajah, aaj raat 10.30 baje on #BiggBoss13! Anytime on @voot @vivo_India @BeingSalmanKhan #BiggBoss #BB13 #SalmanKhan

A post shared by Colors TV (@colorstv) on Nov 12, 2019 at 12:01am PST


ਜੀ ਹਾਂ ਬੀਤੇ ਕੁਝ ਦਿਨਾਂ ਤੋਂ ਸ਼ਹਿਨਾਜ਼ ਕੌਰ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ 'ਚ ਦਰਾਰ ਆ ਗਈ ਸੀ, ਜਿਸਦੇ ਚੱਲਦੇ ਸਿਧਾਰਥ ਸ਼ੁਕਲਾ ਸ਼ਹਿਨਾਜ਼ ਨਾਲ ਨਰਾਜ਼ ਰਿਹਾ ਸੀ ਪਰ ਸ਼ਹਿਨਾਜ਼ ਕੌਰ ਗਿੱਲ ਨੇ ਰਾਤ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਿਧਰਾਥ ਨੂੰ ਮਨਾ ਲਿਆ ਹੈ। ਇਸ ਗੱਲ ਨੂੰ ਲੈ ਕੇ ਬਿੱਗ ਬੌਸ ਦੀ ਫੇਮਸ ਦੋਸਤਾਨਾ ਜੋੜੀ ਸਿਧਾਰਥ ਤੇ ਅਸੀਮ 'ਚ ਝਗੜਾ ਹੋ ਗਿਆ ਹੈ, ਜਿਸ ਕਾਰਨ ਦੋਵਾਂ ਦੀ ਦੋਸਤੀ 'ਚ ਦਰਾਰ ਆ ਗਈ ਹੈ।

ਦੱਸਣਯੋਗ ਹੈ ਕਿ ਸਿਧਾਰਥ ਨਾਲ ਲੜਾਈ ਦੌਰਾਨ ਸ਼ਹਿਨਾਜ਼ ਨੇ ਉਸ ਲਈ ਹਰ ਘਰਵਾਲੇ ਮੈਂਬਰ ਸਾਹਮਣੇ ਜਾ ਕੇ ਉਸ ਦੀ ਖੂਬ ਬੁਰਾਈ ਕੀਤੀ ਸੀ, ਜਿਸ ਤੋਂ ਬਾਅਦ ਸਿਧਾਰਥ ਵੀ ਉਸ ਦੇ ਰਵੱਈਏ ਤੋਂ ਕਾਫੀ ਪ੍ਰੇਸ਼ਾਨ ਹੋ ਗਿਆ ਸੀ। ਕੁਝ ਹੀ ਦਿਨ ਪਹਿਲਾ ਰਸ਼ਮੀ ਦੇਸਾਈ ਤੇ ਦੇਵੋਲੀਨਾ ਦੀ ਵਾਪਸੀ ਤੋਂ ਬਾਅਦ ਸ਼ਹਿਨਾਜ਼ ਨੇ ਉਸ ਤੋਂ ਟੀਮਅਪ ਕੀਤਾ ਸੀ ਪਰ ਹੁਣ ਉਹ ਦੋਬਾਰਾ ਸਿਧਾਰਥ ਕੋਲ ਜਾ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News