ਸ਼ਹਿਨਾਜ਼ ਤੇ ਸਿਧਾਰਥ ਦੇ ਫੈਨਜ਼ ਲਈ ਖੁਸ਼ਖਬਰੀ, ਜਲਦ ਆਉਣਗੇ ਇਸ ਸ਼ੋਅ ''ਚ ਨਜ਼ਰ

3/9/2020 2:43:20 PM

ਨਵੀਂ ਦਿੱਲੀ (ਬਿਊਰੋ) — ਬਿੱਗ ਬੌਸ 13 ਦੀ ਮਸ਼ਹੂਰ ਜੋੜੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਸ਼ੋਅ ਖਤਮ ਹੋਣ ਤੋਂ ਬਾਅਦ ਸਿਡਨਾਜ਼ ਨੂੰ ਲੈ ਕੇ ਫੈਨਜ਼ 'ਚ ਜ਼ਬਰਦਸਤ ਕ੍ਰੇਜ ਦੇਖਣ ਨੂੰ ਮਿਲਿਆ ਹੈ। ਲੋਕ ਸਿਡਨਾਜ਼ ਨੂੰ ਇਕੱਠੇ ਦੇਖਣਾ ਚਾਹੁੰਦੇ ਹਨ। ਅਜਿਹੇ 'ਚ ਲੱਗਦਾ ਹੈ ਕਿ ਫੈਨਜ਼ ਦੀ ਇਹ ਇੱਛਾ ਜਲਦ ਪੂਰੀ ਹੋਣ ਵਾਲੀ ਹੈ।

ਕਪਿਲ ਸ਼ਰਮਾ ਸ਼ੋਅ 'ਚ ਮਹਿਮਾਨ ਬਣਨਗੇ ਸਿਡਨਾਜ਼?
ਬਿੱਗ ਬੌਸ ਫੈਨਕਲੱਬ ਦਾ ਦਾਅਵਾ ਹੈ ਕਿ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਬਣ ਸਕਦੇ ਹਨ। ਕਪਿਲ ਸ਼ਰਮਾ ਦੇ ਸ਼ੋਅ 'ਚ ਸਿਡਨਾਜ਼ ਦੀ ਗ੍ਰੈਂਡ ਐਂਟਰੀ ਹੋਵੇਗੀ। ਹਾਲਾਂਕਿ ਇਸ ਰਿਪੋਰਟ 'ਚ ਕਿੰਨੀ ਸੱਚਾਈ ਹੈ ਇਸ ਦਾ ਹਾਲੇ ਤੱਕ ਖੁਲਾਸਾ ਨਹੀਂ ਹੋਇਆ ਹੈ ਕਿਉਂਕਿ ਚੈਨਲ, ਕਪਿਲ ਸ਼ਰਮਾ ਤੇ ਸ਼ਹਿਨਾਜ਼ ਵਲੋਂ ਇਸ ਬਾਰੇ ਕੋਈ ਆਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਹੈ।

 
 
 
 
 
 
 
 
 
 
 
 
 
 

Adorable #SidNaaz moment for you all. Don't you think they are just like Tom and Jerry..they tease each other, chase each other, knock down each other, irritate each other but always mend ways to come back to each other! Their performance in last nights episode was one such example of their cute yaaraana!! . . #TeamSidharthShukla #SidharthShukla #RealSid #ShehnazGill #BB13 #BiggBoss #BiggBoss13 #Cute #Friendship #TomNJerry #Dance #Performance #Bff #BestFriends #SupportSystem #Connection

A post shared by Sidharth Shukla (@realsidharthshukla) on Dec 29, 2019 at 4:33am PST

 

ਫੈਨਜ਼ ਨੂੰ ਉਮੀਦ ਹੈ ਕਿ ਸਿਡਨਾਜ਼ ਜਲਦ ਹੀ ਕਪਿਲ ਸ਼ਰਮਾ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਅਜਿਹਾ ਇਸ ਲਈ ਵੀ ਕਿਉਂਕਿ ਕਪਿਲ ਸ਼ਰਮਾ ਸ਼ੋਅ 'ਚ ਅਕਸਰ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਗੈਸਟ ਬਣ ਕੇ ਆਉਂਦੇ ਹਨ। ਸੀਜ਼ਨ 12 'ਚ ਵੀ ਦਰਸ਼ਕਾਂ ਨੂੰ ਅਜਿਹਾ ਦੇਖਣ ਨੂੰ ਮਿਲਿਆ ਸੀ। ਹਾਲੇ ਤੱਕ ਸੀਜ਼ਨ 13 ਦਾ ਕੋਈ ਵੀ ਮੁਕਾਬਲੇਬਾਜ਼ ਕਪਿਲ ਸ਼ਰਮਾ ਦੇ ਸ਼ੋਅ 'ਚ ਨਜ਼ਰ ਨਹੀਂ ਆਇਆ ਹੈ। ਅਜਿਹੇ 'ਚ ਸੰਭਵ ਹੈ ਕਿ ਸ਼ੋਅ ਦੇ ਜੇਤੂ ਸਿਧਾਰਥ ਸ਼ੁਕਲਾ ਆਪਣੀ ਖਾਸ ਦੋਸਤ ਸ਼ਹਿਨਾਜ਼ ਨਾਲ ਕਾਮੇਡੀ ਸ਼ੋਅ 'ਚ ਦਿਸੇ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜ਼ਬਰਦਸਤ ਪਾਪੂਲੈਰਿਟੀ ਹੈ। ਸਿਡਨਾਜ਼ ਬਿੱਗ ਬੌਸ ਦੇ ਖਤਮ ਹੋਣ ਤੋਂ ਬਾਅਦ ਵੀ ਟਵਿਟਰ 'ਤੇ ਟਰੈਂਡ ਕਰਦਾ ਹੈ। ਅਜਿਹੇ 'ਚ ਜੇਕਰ ਸਿਡਨਾਜ਼ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਆਉਂਦੇ ਹਨ ਤਾਂ ਯਕੀਨਨ ਹੀ ਸ਼ੋਅ ਦੀ ਟੀ. ਆਰ. ਪੀ. ਰੇਟਿੰਗਸ ਨੂੰ ਵੀ ਜ਼ਬਰਦਸਤ ਫਾਈਦਾ ਮਿਲੇਗਾ। ਸਿਡਨਾਜ਼ ਤੋਂ ਬਾਅਦ ਸੰਭਵ ਹੈ ਕਿ ਫੈਨਜ਼ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੀ ਜੋੜੀ ਨੂੰ ਵੀ ਕਪਿਲ ਸ਼ਰਮਾ ਸ਼ੋਅ 'ਚ ਦਿਸੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News