ਟਾਸਕ ਦੌਰਾਨ ਮੁੜ ਹੱਥੋਪਾਈ ਹੋਏ ਸਿਧਾਰਥ-ਆਸਿਮ, ਵੀਡੀਓ ਵਾਇਰਲ

12/4/2019 4:45:28 PM

ਮੁੰਬਈ(ਬਿਊਰੋ)-  ‘ਬਿੱਗ ਬੌਸ 13’ ਦੇ ਦੋ ਵਧੀਆ ਦੋਸਤ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਹੁਣ ਦੁਸ਼ਮਣ ਬਣ ਚੁੱਕੇ ਹਨ। ਸ਼ੋਅ ਦੀ ਸ਼ੁਰੂਆਤ 'ਚ ਦੋਵੇਂ ਕਾਫੀ ਵਧੀਆ ਦੋਸਤ ਸਨ ਪਰ ਜਿਵੇਂ-ਜਿਵੇਂ ਸ਼ੋਅ ਅੱਗੇ ਵੱਧਦਾ ਗਿਆ, ਦੋਵਾਂ ਵਿਚਕਾਰ ਦੂਰੀਆਂ ਹੁੰਦੀਆਂ ਗਈਆਂ। ਇਸ ਹਫਤੇ ਤਾਂ ਸਿਧਾਰਥ ਨੇ ਖੁਦ ਆਸਿਮ ਨੂੰ ਘਰ ’ਚੋਂ ਬੇਘਰ ਹੋਣ ਲਈ ਨੌਮੀਨੇਟ ਕਰ ਦਿੱਤਾ ਹੈ। ਆਉਣ ਵਾਲੇ ਐਪੀਸੋਡ 'ਚ ਇਕ ਵਾਰ ਫਿਰ ਦੋਵੇਂ ਬੁਰੀ ਤਰ੍ਹਾਂ ਲੜਦੇ ਦਿਖਾਈ ਦੇਣਗੇ ਤੇ ਇਕ ਦੂਜੇ ਨੂੰ ਗਟਰ ਤੱਕ ਬੋਲ ਦੇਣਗੇ। ਅੱਜ ਦੇ ਇਸ ਐਪੀਸੋਡ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਕਿ ਜਿਸ 'ਚ ਬਿੱਗ ਬੌਸ 2 ਅਜਿਹੇ ਮੁਕਾਬਲੇਬਾਜ਼ਾਂ ਦੇ ਨਾਂ ਲੈਣ ਲਈ ਕਹਿੰਦੇ ਹਨ, ਜਿਨ੍ਹਾਂ ਕੋਲੋਂ ਅਗਲੀ ਕੈਪਟੈਂਸੀ ਦੀ ਦਾਅਵੇਦਾਰੀ ਖੋਹ ਲਈ ਜਾਵੇਗੀ। ਬਿੱਗ ਬੌਸ ਦੇ ਆਦੇਸ਼ ਤੋਂ ਬਾਅਦ ਜ਼ਿਆਦਾਤਰ ਘਰਵਾਲੇ ਸਿਧਾਰਥ ਸ਼ੁਕਲਾ ਦਾ ਨਾਂ ਲੈਂਦੇ ਹਨ। ਸਿਧਾਰਥ ਦਾ ਨਾਂ ਲੈਂਦੇ ਹੋਏ ਰਸ਼ਮੀ ਕਹਿੰਦੀ ਹੈ ਕਿ ਇਕ ਗੁੰਡਾ ਕਦੇ ਕੈਪਟਨ ਨਹੀਂ ਬਣ ਸਕਦਾ।

 
 
 
 
 
 
 
 
 
 
 
 
 
 
 
 

A post shared by BIGG BOSS (@biggbossofficial13_) on Dec 3, 2019 at 10:36am PST


ਇਸ ਤੋਂ ਬਾਅਦ ਸਿਧਾਰਥ ਸ਼ੁਕਲਾ ਤੇ ਪਾਰਸ ਛਾਬੜਾ ਆਪਣੇ ਗਰੁੱਪ ਨਾਲ ਕੈਪਟੈਂਸੀ ਟਾਸਕ ਜਿੱਤਣ ਦੀ ਪਲਾਨਿੰਗ ਕਰਦੇ ਹਨ। ਟਾਸਕ ਦੌਰਾਨ ਸਾਰੇ ਮੁਕਾਬਲੇਬਾਜ਼ ਪੂਰੇ ਜ਼ੋਸ਼ ਨਾਲ ਪ੍ਰਫਾਰਮ ਕਰਦੇ ਹਨ। ਇਸ ਦੌਰਾਨ ਸਿਧਾਰਥ ਤੇ ਆਸਿਮ ਇਕ-ਦੂਜੇ ਨਾਲ ਬੁਰੀ ਤਰ੍ਹਾਂ ਟਕਰਾ ਜਾਂਦੇ ਹਨ। ਦੋਵਾਂ ਵਿਚਕਾਰ ਧੱਕਾ-ਮੁੱਕੀ ਹੁੰਦੀ ਹੈ। ਆਸਿਮ ਸਿਧਾਰਥ ਨੂੰ ਦੋਗਲਾ, ਘਟੀਆ ਤੇ ਗਟਰ ਤੱਕ ਕਹਿ ਦਿੰਦਾ ਹੈ ਤੇ ਸਿਧਾਰਥ ਵੀ ਪਲਟ ਕੇ ਉਨ੍ਹਾਂ ਨੂੰ ਗਟਰ ਕਹਿੰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News