ਜਲਦ ਹੀ ਸਟਾਰ ਭਾਰਤ 'ਤੇ ਸ਼ੁਰੂ ਹੋਵੇਗੀ 'ਰਾਧਾਕ੍ਰਿਸ਼ਣ' ਦੀ ਅਮਰ ਪ੍ਰੇਮ-ਕਹਾਣੀ

9/12/2018 5:26:22 PM

ਵ੍ਰਿੰਦਾਵਨ (ਸੁਪ੍ਰਿਆ ਵਰਮਾ)— 'ਰਾਧਾਕ੍ਰਿਸ਼ਣ' ਦੀ ਅਮਰ ਪ੍ਰੇਮ ਕਹਾਣੀ ਤੋਂ ਅਸੀਂ ਸਭ ਰੂਬਰੂ ਹਾਂ ਪਰ ਇਨ੍ਹਾਂ ਦੀਆਂ ਕਈ ਕਹਾਣੀਆਂ ਹਨ, ਜੋ ਸਕ੍ਰੀਨ 'ਤੇ ਅੱਜ ਤੱਕ ਦਿਖਾਈਆਂ ਨਹੀਂ ਗਈਆਂ। ਕੁਝ ਅਜਿਹੀਆਂ ਹੀ ਕਹਾਣੀਆਂ ਸਟਾਰ ਭਾਰਤ ਦੀ ਟੀਮ 'ਰਾਧਾਕ੍ਰਿਸ਼ਣ' ਨਾਂ ਦੇ ਸ਼ੋਅ ਨਾਲ ਲੈ ਕੇ ਆ ਰਹੀ ਹੈ। ਇਸ ਸ਼ੋਅ ਦੇ ਪ੍ਰੋਡਿਊਸਰ ਤੇ ਲੇਖਕ ਸਿਧਾਰਥ ਤਿਵਾਰੀ ਹਨ, ਜੋ ਇਸ ਤੋਂ ਪਹਿਲਾਂ 'ਮਹਾਭਾਰਤ' ਵਰਗਾ ਵਿਸ਼ਾਲ ਸ਼ੋਅ ਲਿਖ ਚੁੱਕੇ ਹਨ। ਸਿਧਾਰਥ ਦੱਸਦੇ ਹਨ ਕਿ ਇਸ ਸ਼ੋਅ ਨੂੰ ਲਿਖਣ 'ਚ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਾਨੂੰ ਕਰੀਬ 3 ਸਾਲ ਦਾ ਸਮਾਂ ਲੱਗਿਆ। ਇਸ ਲਈ ਉਨ੍ਹਾਂ ਆਪਣੀ ਰਿਸਰਚ ਟੀਮ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆ 'ਚ ਭੇਜਿਆ, ਜਿੱਥੇ ਜਾ ਕੇ ਕਈ ਕਹਾਣੀਆਂ ਅਤੇ ਇਸ ਨਾਲ ਜੁੜੇ ਦਸਤਾਵੇਜ ਇਕੱਠੇ ਕੀਤੇ ਗਏ।

PunjabKesari
ਇਸ ਸ਼ੋਅ 'ਚ ਰਾਧਾ ਕ੍ਰਿਸ਼ਣ ਦੀ ਭੂਮਿਕਾ ਨਿਭਾਉਣ ਵਾਲੇ ਸੁਮੇਧ ਅਤੇ ਮੱਲਿਕਾ ਸਿੰਘ ਨੇ ਦੱਸਿਆ ਕਿ ਇਹ ਰੋਲ ਉਨ੍ਹਾਂ ਲਈ ਇਕ ਵੱਡਾ ਬ੍ਰੇਕ ਹੋਵੇਗਾ। ਉੱਥੇ ਹੀ ਉਨ੍ਹਾਂ ਨੂੰ ਇਸ ਕਿਰਦਾਰ ਨੂੰ ਨਿਭਾਉਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਕਿਰਦਾਰਾਂ ਨੂੰ ਪਹਿਲਾਂ ਤੋਂ ਹੀ ਕਈ ਵੱਡੇ ਕਲਾਕਾਰਾਂ ਨਿਭਾਅ ਚੁੱਕੇ ਸਨ। ਕੰਸ ਦੇ ਕਿਰਦਾਰ 'ਚ ਇਕ ਵਾਰ ਫਿਰ ਅਰਪਿਤ ਰਾਂਕਾ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਇਸ ਕਿਰਦਾਰ ਲਈ ਮਨ੍ਹਾ ਕਰ ਦਿੱਤਾ ਸੀ ਪਰ ਸਿਧਾਰਥ ਦੇ ਕਹਿਣ 'ਤੇ ਕੰਸ ਬਣਨ ਲਈ ਰਾਜ਼ੀ ਹੋ ਗਏ। ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਸੀ ਕਿ ਲੋਕਾਂ ਅੰਦਰੋਂ ਉਨ੍ਹਾਂ ਦਾ ਦੁਰਯੋਧਨ ਦਾ ਰੂਪ ਕੱਢ ਕੇ ਕੰਸ ਦੇ ਰੂਪ 'ਚ ਸਾਹਮਣੇ ਆਉਣਾ, ਜੋ ਬਿਲਕੁੱਲ ਵੀ ਸੌਖਾ ਨਹੀਂ ਸੀ।

PunjabKesari
ਸਟਾਰ ਭਾਰਤ ਅਤੇ ਸਿਧਾਰਥ ਇਕ ਵਾਰ ਫਿਰ 'ਲਾਰਜ਼ਰ ਦੈਨ ਲਾਈਫ' ਸੈੱਟ ਅਤੇ ਸਟਾਰ ਕਾਸਟ ਨਾਲ 1 ਅਕਤੂਬਰ ਨੂੰ ਲੋਕਾਂ ਸਾਹਮਣੇ ਆਉਣ ਵਾਲੇ ਹਨ ਅਤੇ ਜਿਸ ਅੰਦਾਜ਼ 'ਚ ਇਸ ਸ਼ੋਅ ਨੂੰ ਵ੍ਰਿੰਦਾਵਨ 'ਚ ਲਾਂਚ ਕੀਤਾ ਗਿਆ। ਉਸ ਨੂੰ ਦੇਖ ਇਸ ਦੀ ਸ਼ਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤਾਂ ਤੁਸੀਂ ਵੀ ਇਸ ਤਾਰੀਖ ਨੂੰ ਯਾਦ ਕਰ ਲਵੋ ਅਤੇ ਇਸ ਅਮਰ ਪ੍ਰੇਮ ਕਥਾ ਨੂੰ ਜ਼ਿਆਦਾ ਕਰੀਬ ਤੋਂ ਜਾਣਨ ਲਈ ਤਿਆਰ ਹੋ ਜਾਓ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News