ਸਿਧਾਰਥ ਮਲਹੋਤਰਾ ਨੇ ਬਰਥਡੇ ''ਤੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ

1/16/2020 12:02:15 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਹੈਂਡਸਮ ਐਕਟਰ ਸਿਧਾਰਥ ਮਲਹੋਤਰਾ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਉੱਥੇ ਹੀ ਅੱਜਕਲ੍ਹ ਸਿਧਾਰਥ ਆਪਣੀ ਆਉਣ ਵਾਲੀ ਫਿਲਮ 'ਸ਼ੇਰਸ਼ਾਹ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਸਿਧਾਰਥ ਦੇ ਜਨਮਦਿਨ ਦੇ ਖਾਸ ਮੌਕੇ 'ਸ਼ੇਰਸ਼ਾਹ' ਤੋਂ ਉਨ੍ਹਾਂ ਦਾ ਫਰਸਟ ਲੁੱਕ ਰਿਲੀਜ਼ ਕੀਤਾ ਗਿਆ ਹੈ, ਜਿਸ 'ਚ ਸਿਧਾਰਥ ਦੀਆਂ ਦੋ ਅੰਦਾਜ਼ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਕਿਆਰਾ ਅਡਵਾਨੀ ਤੇ ਕਰਨ ਜੌਹਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਸਿਧਾਰਥ ਦਾ ਫਰਸਟ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

We bow our heads in respect & pay an ode to the brave journey of the Kargil War hero through our film.
Presenting @SidMalhotra in the UNTOLD TRUE STORY of Captain Vikram Batra (PVC) - #Shershaah. Releasing 3rd July, 2020.@Advani_Kiara @vishnu_dir @apoorvamehta18

— Karan Johar (@karanjohar) January 16, 2020


ਦੱਸ ਦਈਏ ਕਿ 'ਸ਼ੇਰਸ਼ਾਹ' ਫਿਲਮ ਭਾਰਤ-ਪਾਕਿ ਵਿਚਕਾਰ ਹੋਈ ਕਾਰਗਿਲ ਦੀ ਲੜਾਈ ਦੇ ਹੀਰੋ ਰਹੇ ਭਾਰਤੀ ਫੌਜ ਦੇ ਪਰਮਵੀਰ ਚੱਕਰ ਜੇਤੂ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਫਿਲਮ 'ਚ ਸਿਧਾਰਤ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੇ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ ਦਾ ਇਹ ਫਰਸਟ ਲੁੱਕ ਕਰਨ ਜੌਹਰ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਫਰਸਟ ਲੁੱਕ 'ਚ ਕਰਨ ਨੇ ਫਿਲਮ ਦੇ ਦੋ ਪੋਸਟਰ ਸ਼ੇਅਰ ਕੀਤੇ ਹਨ, ਜਿਸ 'ਚ ਸਿਧਾਰਥ ਲੜਾਈ ਦੇ ਮੈਦਾਨ 'ਚ ਇੰਟੈਂਸ ਲੁੱਕ 'ਚ ਨਜ਼ਰ ਆ ਰਹੇ ਹਨ। ਸਿਧਾਰਥ ਦੇ ਇਸ ਲੁੱਕ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Image
ਦੱਸ ਦੇਈਏ ਕਿ ਕਾਰਗਿਲ ਦੀ ਲੜਾਈ 'ਚ ਪਾਕਿ ਫੌਜੀਆਂ ਵਿਚਕਾਰ ਕੈਪਟਨ ਬੱਤਰਾ ਦਾ ਖੌਫ ਇੰਨਾ ਸੀ ਕਿ ਉਨ੍ਹਾਂ ਕੈਪਟਨ ਬੱਤਰਾ ਦਾ ਕੋਡ ਨੇਮ ਸ਼ੇਰਸ਼ਾਹ ਰੱਖ ਦਿੱਤਾ ਸੀ। ਇਸ ਲਈ ਇਸ ਫਿਲਮ ਦਾ ਨਾਂ 'ਸ਼ੇਰਸ਼ਾਹ' ਰੱਖਿਆ ਗਿਆ ਹੈ।

Image

ਇਸ ਫਿਲਮ 'ਚ ਸਿਧਾਰਥ ਮਲਹੋਤਰਾ ਤੋਂ ਇਲਾਵਾ ਕਿਆਰਾ ਅਡਵਾਨੀ ਤੇ ਜਾਵੇਦ ਜਾਫਰੀ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਉੱਥੇ ਹੀ ਇਸ ਦੀ ਡਾਇਰੈਕਸ਼ਨ ਵਿਸ਼ਨੂਵਰਧਨ ਨੇ ਕੀਤੀ। ਇਹ ਫਿਲਮ 3 ਜੁਲਾਈ, 2020 ਨੂੰ ਰਿਲੀਜ਼ ਹੋਵੇਗੀ।

Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News