ਸਿਧਾਰਥ ਸ਼ੁਕਲਾ ਦੀਆਂ ਬਾਹਾਂ ''ਚ ਸ਼ਹਿਨਾਜ਼, ਤਸਵੀਰ ਵਾਇਰਲ

2/26/2020 4:18:33 PM

ਮੁੰਬਈ (ਬਿਊਰੋ) — ਸ਼ਹਿਨਾਜ਼ ਕੌਰ ਗਿੱਲ ਤੇ ਸਿਧਾਰਥ ਸ਼ੁਕਲਾ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਸਭ ਤੋਂ ਮਸ਼ਹੂਰ ਜੋੜੀ ਰਹੀ ਹੈ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਵੀ ਕਾਫੀ ਪਸੰਦ ਕੀਤਾ ਹੈ। ਇੰਨਾ ਹੀ ਨਹੀਂ, ਫੈਨਜ਼ ਨੇ ਇਸ ਜੋੜੀ ਦਾ ਨਾਂ ਸਿਡਨਾਜ਼ ਵੀ ਰੱਖਿਆ ਹੈ। 'ਬਿੱਗ ਬੌਸ 13' 'ਚ ਸ਼ਹਿਨਾਜ਼ ਨੇ ਕਈ ਵਾਰ ਸਿਧਾਰਥ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਪਰ ਸਿਧਾਰਥ ਨੇ ਹਮੇਸ਼ਾ ਉਸ ਨੂੰ ਆਪਣਾ ਚੰਗਾ ਦੋਸਤ ਦੱਸਿਆ ਹੈ। ਹੁਣ ਸ਼ਹਿਨਾਜ਼ ਨੇ ਸਿਧਾਰਥ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸ਼ਹਿਨਾਜ਼ ਨੂੰ ਜੱਫੀ ਪਾਈ ਹੋਈ ਹੈ। ਸ਼ਹਿਨਾਜ਼ ਨੇ ਲਿਖਿਆ, 'ਸਿਡਨਾਜ਼'।
ਖਬਰਾਂ ਮੁਤਾਬਕ, ਦੋਵੇਂ ਜਲਦ ਹੀ ਰੋਮਾਂਟਿਕ ਡਾਂਸ ਕਰਦੇ ਦਿਸਣਗੇ। ਖਬਰ ਹੈ ਕਿ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਬਹੁਤ ਹੀ ਜਲਦ ਮਿਰਚੀ ਮਿਊਜ਼ਿਕ ਐਵਾਰਡ 2020 'ਚ ਪਰਫਾਰਮ ਕਰਦੇ ਦਿਸਣਗੇ। ਦੋਵਾਂ ਨੇ ਡਾਂਸ ਰਿਹਰਸਲ ਵੀ ਸ਼ੁਰੂ ਕਰ ਦਿੱਤੀ ਹੈ। ਸਿਧਾਰਥ ਤੇ ਸ਼ਹਿਨਾਜ਼ ਦੀ ਇਹ ਤਸਵੀਰ ਵੀ ਉਸੇ ਈਵੈਂਟ ਦੀ ਹੈ। ਸਿਧਾਰਥ ਨੇ ਵੀ ਸ਼ਹਿਨਾਜ਼ ਨਾਲ ਇਸ ਈਵੈਂਟ ਦੀ ਤਸਵੀਰ ਸ਼ੇਅਰ ਕੀਤੀ ਹੈ।

 
 
 
 
 
 
 
 
 
 
 
 
 
 

Back Again #myfirstpost

A post shared by Sidharth Shukla (@realsidharthshukla) on Feb 25, 2020 at 2:03pm PST


ਸਿਧਾਰਥ ਨਾਲ ਆਪਣਾ ਰਿਸ਼ਤਾ ਵਧਾਉਣਾ ਚਾਹੁੰਦੀ ਹੈ ਸ਼ਹਿਨਾਜ਼
ਕੁਝ ਦਿਨ ਪਹਿਲਾਂ ਇਕ ਇੰਟਰਵਿਊ ਦੌਰਾਨ ਸ਼ਹਿਨਾਜ਼ ਨੇ ਸਿਧਾਰਥ ਨੂੰ ਲੈ ਕੇ ਕਿਹਾ ਸੀ, ''ਮੈਂ ਸਿਧਾਰਥ ਨਾਲ ਪਿਆਰ ਕਰਦੀ ਹਾਂ ਤੇ ਉਸ ਨਾਲ ਆਪਣਾ ਰਿਸ਼ਤਾ ਅੱਗੇ ਵਧਾਉਣਾ ਚਾਹੁੰਦੀ ਹਾਂ, ਪਰ ਇਹ ਸਭ ਉਸ 'ਤੇ ਨਿਰਭਰ ਕਰਦਾ ਹੈ।'' ਸ਼ਹਿਨਾਜ਼ ਨੇ ਕਿਹਾ ਸੀ, ''ਬਿੱਗ ਬੌਸ ਦੇ ਘਰ 'ਚ ਮੇਰੇ ਵਲੋਂ ਇਕਤਰਫਾ ਹੀ ਪਿਆਰ ਹੀ ਦਿਸਿਆ ਹੈ। ਮੈਂ ਦੂਜੇ ਜਾ ਦਿਮਾਗ ਨਹੀਂ ਪੜ ਸਕਦੀ ਪਰ ਆਪਣੀ ਫੀਲਿੰਗਸ ਜ਼ਰੂਰ ਦੱਸ ਸਕਦੀ ਹਾਂ। ਜੇਕਰ ਉਹ ਇਸ ਰਿਸ਼ਤੇ ਨੂੰ ਬਿੱਗ ਬੌਸ ਦੇ ਬਾਹਰ ਵੀ ਜਾਰੀ ਰੱਖਣਾ ਚਾਹੁੰਣਗੇ ਤਾਂ ਮੈਨੂੰ ਔਖ ਨਹੀਂ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News