‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਤੋਂ ਨਾਖੁਸ਼ ਹਨ ਦਰਸ਼ਕ, ਸ਼ੋਅ ਨੂੰ ਦੱਸਿਆ ‘Fixed’

2/16/2020 1:07:49 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦਾ ਗਰੈਂਡ ਫਿਨਾਲੇ 15 ਫਰਵਰੀ ਨੂੰ ਹੋਇਆ। ਆਸਿਮ ਰਿਆਜ਼ ਅਤੇ ਸਿਧਾਰਥ ਸ਼ੁਕਲਾ ਟਾਪ 2 ਮੁਕਾਬਲੇਬਾਜ਼ ਬਣੇ। ਇਸ ਤੋਂ ਬਾਅਦ ਸਿਧਾਰਥ ਸ਼ੁਕਲਾ ਜੇਤੂ ਬਣੇ ਅਤੇ ਆਸਿਮ ਫਰਸਟ ਰਨਰ ਅੱਪ। ਸਿਧਾਰਥ ਨੂੰ 40 ਲੱਖ ਰੁਪਏ ਕੈਸ਼ ਪ੍ਰਾਇਜ ਵੀ ਮਿਲਿਆ ਹੈ। ਟਾਪ 4 ਵਿਚ ਰਸ਼ਮੀ ਦੇਸਾਈ ਅਤੇ ਸ਼ਹਿਨਾਜ਼ ਗਿੱਲ ਵੀ ਸੀ। ਟਰਾਫੀ ਜਿੱਤਣ ਤੋਂ ਬਾਅਦ ਸਿਧਾਰਥ ਨੇ ਸੋਸ਼ਲ ਮੀਡੀਆ ’ਤੇ ਆਪਣਾ ਪਹਿਲਾ ਵੀਡੀਓ ਸ਼ੇਅਰ ਕਰਕੇ ਫੈਨਜ਼ ਦਾ ਧੰਨਵਾਦ ਕਿਹਾ। ਇਸ ਵੀਡੀਓ ਵਿਚ ਸਿਧਾਰਥ ਹੱਥ ਵਿਚ ਟਰਾਫੀ ਫੜ੍ਹੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇਸ ਵੀਡੀਓ ਵਿਚ ਫੈਨਜ਼ ਨੂੰ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ,‘‘ਮੈਨੂੰ ਨਹੀਂ ਪਤਾ ਕਿ ਬਾਹਰ ਕੀ ਦਿਸਿਆ ਪਰ ਤੁਸੀਂ ਲੋਕਾਂ ਨੇ ਮੈਨੂੰ ਸਪੋਰਟ ਕੀਤਾ। ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ।’’ ਸਿਧਾਰਥ ਨੇ ਇਸ ਵੀਡੀਓ ਦੇ ਨਾਲ ਕੈਪਸ਼ਨ ਲਿਖਿਆ, ‘‘ਟਰਾਫੀ ਘਰ ਆ ਗਈ ਹੈ।’’

 
 
 
 
 
 
 
 
 
 
 
 
 
 

The trophy has come home!

A post shared by Sidharth Shukla (@realsidharthshukla) on Feb 15, 2020 at 1:42pm PST


ਸਿਧਾਰਥ ਦੇ ਇਸ ਵੀਡਿਆ ’ਤੇ ਕੁੱਝ ਨੇ ਤਾਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਪਰ ਕੁੱਝ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਦਾ ਕਹਿਣਾ ਹੈ ਕਿ ਮੇਕਰਸ ਨੇ ਪੱਖਪਾਤ ਕਰਕੇ ਸਿਧਾਰਥ ਨੂੰ ਜੇਤੂ ਬਣਾਇਆ ਹੈ। ਕੁੱਝ ਫੈਨਜ਼ ਕਹਿ ਰਹੇ ਹਨ ਕਿ ਆਸਿਮ ਨੂੰ ਜਿੱਤਣਾ ਚਾਹੀਦਾ ਹੈ ਸੀ ਤਾਂ ਕੁੱਝ ਸ਼ਹਿਨਾਜ਼ ਦਾ ਨਾਮ ਲੈ ਰਹੇ ਹਨ।
Image
ਸਿਧਾਰਥ ਦੇ ਜਿੱਤਣ ਤੋਂ ਬਾਅਦ ਤੋਂ ਹੀ ਸੋਸ਼ਲ ਮੀਡਿਆ ’ਤੇ  #FixedWinnerSidharth , # ScriptedBiggBoss13 ਵਰਗੇ ਹੈਸ਼ ਟੈਗ ਟਰੈਂਡ ਕਰ ਰਹੇ ਹਨ। ਕੁੱਝ ਸਿਤਾਰੇ ਵੀ ਸਿਧਾਰਥ ਦੇ ਜਿੱਤਣ ਤੋਂ ਖੁਸ਼ ਨਹੀਂ ਹਨ। ਗੌਹਰ ਖਾਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਕੀਤਾ ਹੈ। ਉਨ੍ਹਾਂ ਨੇ ਕਿਹਾ,‘‘ਅਸਲ ਵਿਚ ਉਹ ਸਾਰੇ ਗੁਣ ਜੋ ਇਕ ਜੇਤੂ ਕੋਲ ਹੋਣੇ ਚਾਹੀਦੇ ਹਨ ਉਹ ਆਸਿਮ ਵਿਚ ਸਨ। ਬਿੱਗ ਬੌਸ ਵਿਚ ਉਨ੍ਹਾਂ ਦੇ ਸਫਰ ਦਾ ਵੀਡੀਓ ਇਸ ਗੱਲ ਦਾ ਸਬੂਤ ਹੈ।’’
Image
ਟੀ. ਵੀ. ਦੀ ਮਸ਼ਹੂਰ ਅਭਿਨੇਤਰੀ ਕਿਸ਼ਵਰ ਮਰਚੇਂਟ ਨੇ ਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ। ਕਿਸ਼ਵਰ ਨੇ ਟਵੀਟ ਕੀਤਾ, ਇਹ ਕਿੰਨਾ ਜ਼ਿਆਦਾ ਉਮੀਦ ਦੇ ਮੁਤਾਬਕ ਰਿਹਾ ਹੈ। ਪਾਰਸ ਨੇ ਪੈਸਾ ਲੈ ਕੇ ਸ਼ੋਅ ਛੱਡ ਦਿੱਤਾ, ਆਸਿਮ ਅਤੇ ਸਿਧਾਰਥ ਟਾਪ ਦੋ ਵਿਚ ਗਏ... ਅਤੇ ਉਸ ਮੁਕਾਬਲੇਬਾਜ਼ ਨੇ ਸ਼ੋਅ ਜਿੱਤਿਆ, ਜੋ ਜਿੱਤਣਾ ਡਿਜਰਵ ਨਹੀਂ ਕਰਦਾ ਸੀ।’’
Image result for bigg boss 13 winnerਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News