‘ਬਿੱਗ ਬੌਸ 13’ ਖਤਮ ਹੋਣ ਤੋਂ ਬਾਅਦ ਜਾਣੋ ਕੀ ਕਰ ਰਹੇ ਹਨ ਤੁਹਾਡੇ ਮਨਪਸੰਦੀਦਾ ਮੁਕਾਬਲੇਬਾਜ਼

3/5/2020 3:53:29 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਨੂੰ ਖਤਮ ਹੋਏ ਕਾਫੀ ਸਮਾਂ ਹੋ ਚੁੱਕਿਆ ਹੈ। ਹਾਲਾਂਕਿ ਦਰਸ਼ਕਾਂ ਦੇ ਵਿਚਕਾਰ ਸਾਬਕਾ ਮੁਕਾਬਲੇਬਾਜ਼ਾਂ ਦੀ ਫੈਨ ਫਾਲੋਇੰਗ ਅਜੇ ਵੀ ਬਰਕਰਾਰ ਹੈ। ਇੱਥੋਂ ਤੱਕ ਕਿ ਕਈ ਪ੍ਰਸ਼ੰਸਕ ਬਿੱਗ ਬੌਸ ਦੇ ਮੁਕਾਬਲੇਬਾਜ਼ਾਂ ਨੂੰ ਮਿਸ ਵੀ ਕਰਨ ਲੱਗੇ ਹਨ। ਅਜਿਹੇ ’ਚ ਕਈ ਲੋਕ ਇਹ ਜਾਣਨ ਲਈ ਵੀ ਉਤਸ਼ਾਹਿਤ ਹੋਣਗੇ ਕਿ ਬਿੱਗ ਬੌਸ ’ਚ ਧਮਾਲ ਮਚਾਉਣ ਤੋਂ ਬਾਅਦ ਇਹ ਸਿਤਾਰੇ ਹੁਣ ਕੀ ਕਰ ਰਹੇ ਹਨ। ਜੇਕਰ ਤੁਸੀਂ ਵੀ ਇਹੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਨ੍ਹਾਂ ਮੁਕਾਬਲੇਬਾਜ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਕਿ ਅੱਜਕਲ ਇਹ ਸਿਤਾਰੇ ਕਿੱਥੇ ਰੁੱਝੇ ਹੋਏ ਹਨ...

ਸਿਧਾਰਥ ਸ਼ੁਕਲਾ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਦੀ। ਸਿਧਾਰਥ ‘ਬਿੱਗ ਬੌਸ 13’ ਜਿੱਤਣ ਤੋਂ ਬਾਅਦ ਲਗਾਤਾਰ ਇੰਟਰਵਿਊ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਜਿੰਮ ’ਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾ ਰਹੇ ਹਨ। ਸਿਧਾਰਥ ਨੇ ਇਸ ਗੱਲ ਦਾ ਤਾਂ ਖੁਲਾਸਾ ਨਹੀਂ ਕੀਤਾ ਹੈ ਕਿ ਉਨ੍ਹਾਂ ਨੂੰ ਕਿਹੜਾ ਪ੍ਰੋਜੈਕਟ ਮਿਲਿਆ ਹੈ ਪਰ ਖਬਰਾਂ ਆਈਆਂ ਸਨ ਕਿ ਸਿਧਾਰਥ ਨੂੰ ਸਲਮਾਨ ਦੀ ਫਿਲਮ ‘ਰਾਧੇ’ ’ਚ ਕੰਮ ਮਿਲਿਆ ਹੈ। ਇਨ੍ਹਾਂ ਖਬਰਾਂ ਨੂੰ ਬਾਅਦ ਵਿਚ ਝੂਠਾ ਦੱਸਿਆ ਗਿਆ।

ਆਸਿਮ ਰਿਆਜ਼

ਆਸਿਮ ਰਿਆਜ਼ ਪਹਿਲੇ ਰਨਰਅੱਪ ਰਹੇ ਸਨ। ‘ਬਿੱਗ ਬੌਸ 13’ ’ਚ ਉਨ੍ਹਾਂ ਦੇ ਸਫਰ ਦੀ ਕਾਫੀ ਤਾਰੀਫ ਕੀਤੀ ਗਈ। ਸ਼ੋਅ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਹੱਥ ਕਈ ਪ੍ਰੋਜੈਕਟਸ ਲੱਗੇ ਹਨ। ਆਸਿਮ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਨਾਲ ਇਕ ਗੀਤ ’ਚ ਕੰਮ ਕਰ ਰਹੇ ਹਨ। ਇਹ ਹੋਲੀ ਦਾ ਗੀਤ ਹੈ। ਇਸ ਗੀਤ ਦੀ ਸ਼ੂਟਿੰਗ ਦੌਰਾਨ ਦੀਆਂ ਤਸਵੀਰਾਂ ਵੀ ਆਈਆਂ ਸਨ, ਜਿਸ ’ਚ ਆਸਿਮ ਜੈਕਲੀਨ ਨਾਲ ਸ਼ੂਟ ਕਰਦੇ ਦਿਸੇ ਸਨ। ਇਸ ਤੋਂ ਇਲਾਵਾ ਆਸਿਮ ਨੇ ਬੈਂਗਲੁਰ ’ਚ ਰੈਂਪਵਾਕ ਵੀ ਕੀਤਾ ਸੀ। ਖਾਸ ਗੱਲ ਹੈ ਦਾ ਆਸਿਮ ਸ਼ੋਅ ਸਟਾਪਰ ਬਣੇ ਸਨ। ਆਸਿਮ ਨੇ ਇਹ ਰੈਂਪਵਾਕ ਫੈਸ਼ਨ ਡਿਜ਼ਾਈਨਰ ਪੰਕਜ ਸੋਨੀ ਲਈ ਕੀਤਾ ਸੀ।

ਸ਼ਹਿਨਾਜ਼ ਕੌਰ ਗਿੱਲ

ਸ਼ਹਿਨਾਜ਼ ਕੌਰ ਗਿੱਲ ‘ਬਿੱਗ ਬੌਸ 13’ ਦੀ ਟੌਪ ਤਿੰਨ ਮੁਕਾਬਲੇਬਾਜ਼ਾਂ ’ਚੋਂ ਇਕ ਸਨ। ਸ਼ੋਅ ’ਚ ਸ਼ਹਿਨਾਜ਼ ਨੇ ਖੂਬ ਵਾਹਵਾਹੀ ਲੁੱਟੀ ਸੀ। ਸ਼ਹਿਨਾਜ਼ ਦੀ ਮਸ਼ਹੂਰੀ ਇੰਨੀ ਵੱਧ ਗਈ ਸੀ ਕਿ ਸ਼ੋਅ ਖਤਮ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਇਕ ਰਿਐਲਿਟੀ ਸ਼ੋਅ ਸਾਇਨ ਕਰ ਲਿਆ ਸੀ. ਇਸ ਸ਼ੋਅ ਦਾ ਨਾਮ ‘ਮੁੱਝ ਸੇ ਸ਼ਾਦੀ ਕਰੋਗੀ’ ਹੈ। ਇਸ ਸ਼ੋਅ ’ਚ ਸ਼ਹਿਨਾਜ਼ ਆਪਣੇ ਲਈ ਲਾੜਾ ਲੱਭ ਰਹੀ ਹੈ।

ਪਾਰਸ ਛਾਬੜਾ

ਪਾਰਸ ਛਾਬੜਾ ਨੂੰ ਵੀ ‘ਬਿੱਗ ਬੌਸ’ ਨਾਲ ਕਾਫੀ ਪ੍ਰਸਿੱਧੀ ਮਿਲੀ। ਸ਼ੋਅ ਖਤਮ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਵੀ ਰਿਐਲਿਟੀ ਸ਼ੋਅ ਮਿਲ ਗਿਆ ਸੀ। ਇਸ ਸ਼ੋਅ ਦਾ ਨਾਮ ‘ਮੁੱਝਸੇ ਸ਼ਾਦੀ ਕਰੋਗੀ’ ਹੈ। ਇਹ ਸ਼ੋਅ ਬਿੱਗ ਬੌਸ ਖਤਮ ਹੋਣ ਤੋਂ ਬਾਅਦ ਤੋਂ ਹੀ ਟੈਲੀਕਾਸਟ ਹੋ ਗਿਆ ਹੈ। ਇਸ ਤੋਂ ਇਲਾਵਾ ਪਾਰਸ ਮਾਹਿਰਾ ਸ਼ਰਮਾ ਨਾਲ ਇਕ ਮਿਊਜ਼ਿਕ ਵੀਡੀਓ ’ਚ ਵੀ ਨਜ਼ਰ ਆਉਣਗੇ ।  ਇਸ ਮਿਊਜ਼ਿਕ ਵੀਡੀਓ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਨਾਲ ਹੀ ਸਿਤਾਰਿਆਂ ਨੇ ਸੈੱਟ ਤੋਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।

ਮਾਹਿਰਾ ਸ਼ਰਮਾ

ਮਾਹਿਰਾ ਸ਼ਰਮਾ ਦੇ ਹੱਥ ਵੀ ਬਹੁਤ ਵੱਡਾ ਪ੍ਰੋਜੈਕਟ ਲੱਗਾ ਹੈ। ਮਾਹਿਰਾ ਨੇ ਹਾਲ ਹੀ ’ਚ ਪਾਰਸ ਦੇ ਨਾਲ ਮਿਊਜ਼ਿਕ ਵੀਡੀਓ ਸ਼ੂਟ ਕੀਤਾ। ਇਸ ਸ਼ੂਟ ਦੀਆਂ ਤਸਵੀਰਾਂ ਨੂੰ ਮਾਹਿਰਾ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਸੀ। ਤਸਵੀਰਾਂ ’ਚ ਦੋਵਾਂ ਦੇ ਵਿਚਕਾਰ ਜ਼ਬਰਦਸਤ ਕੈਮਿਸਟਰੀ ਦਿਸੀ।

ਮਧੁਰਿਮਾ ਤੁੱਲੀ

ਮਧੁਰਿਮਾ ਤੁੱਲੀ ਸ਼ੋਅ ਦੇ ਦੌਰਾਨ ਚਾਹੀ ਹੀ ਲੜਾਈ ਕਾਰਨ ਚਰਚਾ ’ਚ ਰਹੀ ਹੋਵੇ। ਹਾਲਾਂਕਿ ਉਨ੍ਹਾਂ ਦੇ ਕੰਮ ’ਤੇ ਇਸ ਦਾ ਅਸਰ ਨਹੀਂ ਪਿਆ ਹੈ। ਮਧੁਰਿਮਾ ਟੀ.ਵੀ. ਸੀਰੀਅਲ ‘ਇਸ਼ਕ ਮੇਂ ਮਰਜਾਵਾਂ 2’ ’ਚ ਦਿਖਾਈ ਦੇਵੇਗੀ।

ਹਿਮਾਂਸ਼ੀ ਖੁਰਾਨਾ

ਹਿਮਾਂਸ਼ੀ ਖੁਰਾਨਾ ਆਪਣੇ ਬਰੇਕਅੱਪ ਕਾਰਨ ਖੂਬ ਚਰਚਾ ’ਚ ਰਹੀ। ਸ਼ੋਅ ’ਚ ਹੀ ਬਰੇਕਅੱਪ ਤੋਂ ਬਾਅਦ ਹਿਮਾਂਸ਼ੀ ਦੀ ਆਸਿਮ ਨਾਲ ਲਵਸਟੋਰੀ ਸ਼ੁਰੂ ਹੋਈ ਸੀ। ਖਬਰਾਂ ਦੀਆਂ ਮੰਨੀਏ ਤਾਂ ਜਲਦ ਹੀ ਹਿਮਾਂਸ਼ੀ ਆਸਿਮ ਰਿਆਜ਼ ਨਾਲ ਇਕ ਮਿਊਜ਼ਿਕ ਵੀਡੀਓ ’ਚ ਦਿਖਾਈ ਦੇਵੇਗੀ। ਇਸ ਗੀਤ ਨੂੰ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਗਾਇਆ ਹੈ।

ਇਹ ਵੀ ਪੜ੍ਹੋ: ਧੀ ਦੇ ਜਨਮ ਤੋਂ ਬਾਅਦ ਇਸ ਗੰਭੀਰ ਬੀਮਾਰੀ ਦੀ ਸ਼ਿਕਾਰ ਹੋ ਗਈ ਸੀ ਈਸ਼ਾ ਦਿਓਲ, ਖੁਦ ਕੀਤਾ ਖੁਲਾਸਾ

 ਸ਼੍ਰੀਦੇਵੀ ਦੀ ਯਾਦ ’ਚ ਬੋਨੀ ਕਪੂਰ ਨੇ ਚੇਂਨਈ ਜਾ ਕੇ ਕਰਵਾਈ ਪੂਜਾ, ਦੇਖੋ ਤਸਵੀਰਾਂ
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News