ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਖਿਲਾਫ ਜਾਰੀ ਲੁਕਆਊਟ ਨੋਟਿਸ ਲਿਆ ਗਿਆ ਵਾਪਸ

2/22/2020 10:23:02 AM

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਗਾਇਕ ਮਨਕੀਰਤ ਔਲਖ ਖਿਲਾਫ ਪੰਜਾਬ ਪੁਲਸ ਵਲੋਂ ਜਾਰੀ ਕੀਤਾ ਗਿਆ ਲੁਕਆਊਟ ਨੋਟਿਸ ਵਾਪਸ ਲੈ ਲਿਆ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਖਿਲਾਫ ਲੁਕਆਊਟ ਨੋਟਿਸ ਜਾਰੀ ਹੋਣ ਦੀਆਂ ਖਬਰਾਂ ਹੀ ਛਾਈਆਂ ਰਹੀਆਂ। ਐੱਸ. ਪੀ. ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਨੋਟਿਸ ਪਹਿਲਾਂ ਜਾਰੀ ਕੀਤਾ ਗਿਆ ਸੀ, ਜੋ ਜ਼ਮਾਨਤ ਮਿਲਣ ਤੇ ਅਦਾਲਤ 'ਚ ਗਾਇਕਾਂ ਵਲੋਂ ਪੇਸ਼ ਹੋਣ ਤੋਂ ਬਾਅਦ ਵਾਪਸ ਲੈ ਲਿਆ ਗਿਆ। ਇਸ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ।

ਦੱਸਣਯੋਗ ਹੈ ਕਿ ਮਾਨਸਾ ਪੁਲਸ ਨੇ 1 ਫਰਵਰੀ ਨੂੰ ਲੁਕਆਊਟ ਜਾਰੀ ਕੀਤਾ ਸੀ ਪਰ ਗਾਇਕਾਂ ਦੀ ਮਾਨਸਾ ਅਦਾਲਤ 'ਚੋਂ ਜ਼ਮਾਨਤ ਹੋ ਗਈ ਸੀ। ਦੋਵਾਂ ਗਾਇਕਾਂ ਨੇ ਕੁਝ ਸਮਾਂ ਪਹਿਲਾਂ ਪਿੰਡ ਮੂਸਾ 'ਚ ਇਕ ਪ੍ਰੋਗਰਾਮ ਦੌਰਾਨ ਅਸਲੇ ਤੇ ਹਥਿਆਰਾਂ ਨਾਲ ਜੁੜਿਆ ਇਕ ਗੀਤ ਗਾਇਆ ਸੀ। ਚੰਡੀਗੜ੍ਹ ਸਬੰਧਿਤ ਵਕੀਲ ਐੱਚ. ਸੀ. ਅਰੋੜਾ ਦੀ ਸ਼ਿਕਾਇਤ 'ਤੇ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ 'ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ 'ਚ ਥਾਣਾ ਸਦਰ ਮਾਨਸਾ 'ਚ ਮੁਕੱਦਮਾ ਨੰਬਰ 35, ਧਾਰਾ 294 ਤੇ 504 ਦੇ ਤਹਿਤ ਦਰਜ ਕੀਤਾ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News