''ਹੰਕਾਰ ਨਹੀਂ ਇਹ ਰੁਤਬਾ ਹੈ ਮੂਸੇਵਾਲੇ ਦਾ''

9/13/2019 2:46:49 PM

ਜਲੰਧਰ (ਬਿਊਰੋ) — ਗਾਇਕੀ ਦੇ ਸਦਕਾ ਸੰਗੀਤ ਜਗਤ 'ਚ ਥੋੜ੍ਹੇ ਸਮੇਂ ਵੱਡਾ ਮੁਕਾਮ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹਮੇਸ਼ਾਂ ਆਪਣੀਆਂ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਅੱਜ ਲੱਖਾਂ 'ਚ ਹੈ, ਜਿਸ ਦੀ ਇਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਵੀਡੀਓ 'ਚ ਸਿੱਧੂ ਮੂਸੇਵਾਲਾ ਦਾ ਇਹ ਪ੍ਰਸ਼ੰਸਕ ਆਖਦਾ ਨਜ਼ਰ ਆ ਰਿਹਾ ਹੈ ਕਿ ਉਹ ਸੰਗਰੂਰ ਰੋਡ 'ਤੇ ਗੱਡੀਆਂ ਧੋਣ ਦਾ ਕੰਮ ਕਰਦਾ ਹੈ। ਮੇਰੀ ਇੰਨ੍ਹੀਂ ਔਕਾਤ ਨਹੀਂ ਕਿ ਮੈਂ ਸਿੱਧੂ ਮੂਸੇਵਾਲਾ ਨੂੰ ਮਿਲ ਸਕਾਂ ਪਰ ਉਨ੍ਹਾਂ ਨੂੰ ਇਕ ਵਾਰ ਮੈਨੂੰ ਜ਼ਰੂਰ ਮਿਲਣਾ ਪਵੇਗਾ ਅਤੇ ਆਪਣੀ ਗੱਡੀ ਵੀ ਧਵਾਉਣੀ ਪਵੇਗੀ। ਇਸ ਵੀਡੀਓ ਨੂੰ ਸਾਂਝਾ ਕਰਕੇ ਸਿੱਧੂ ਮੂਸੇਵਾਲਾ ਨੇ ਆਪਣੇ ਇਸ ਫੈਨ ਦਾ ਹੀ ਨਹੀਂ ਸਗੋਂ ਆਪਣੇ ਬਾਕੀ ਹੋਰ ਪ੍ਰਸ਼ੰਸਕਾਂ ਦਾ ਦਿਲ ਵੀ ਜਿੱਤ ਲਿਆ ਹੈ। ਸਿੱਧੂ ਨੇ ਕੈਪਸ਼ਨ 'ਚ ਲਿਖਿਆ ''ਤੇਰੀ ਔਕਾਤ ਬਹੁਤ ਵੱਡੀ ਹੈ ਜੱਟਾ…ਜਿੱਦਣ ਗੇੜਾ ਵੱਜਿਆ ਜ਼ਰੂਰ ਮਿਲ ਕੇ ਜਾਊਂ''।

 
 
 
 
 
 
 
 
 
 
 
 
 
 

TERI AUKAAT BHUT VADI A JATTA ....... JIDN GEDA VAJJYA JURUR MIL K JAU 💪🏻

A post shared by Sidhu Moosewala (ਮੂਸੇ ਆਲਾ) (@sidhu_moosewala) on Sep 12, 2019 at 8:15am PDT


ਦੱਸ ਦਈਏ ਕਿ ਇਸ ਵੀਡੀਓ ਦੇ ਹੇਠ ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਤਰੀਫ 'ਚ ਕਸੀਦੇ ਪੜ੍ਹੇ ਜਾ ਰਹੇ ਹਨ। ਸਿੱਧੂ ਮੂਸੇਵਾਲਾ ਦੇ ਇਕ ਫੈਨ ਨੇ ਲਿਖਿਆ, ''ਹੰਕਾਰ ਨਹੀਂ ਇਹ ਰੁਤਬਾ ਮੂਸੇਵਾਲੇ ਦਾ''।

PunjabKesari

ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ''ਇਸੇ ਗੱਲੋਂ ਦੁਨੀਆਂ ਫੈਨ ਆ ਜੱਟ ਦੀ''।

PunjabKesari

ਅਜਿਹੇ ਬਹੁਤ ਸਾਰੇ ਹੋਰ ਵੀ ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਵੱਲੋਂ ਸਾਂਝੀ ਕੀਤੀ ਇਸ ਵੀਡੀਓ ਹੇਠ ਕੁਮੈਂਟ ਕੀਤੇ ਜਾ ਰਹੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News