ਸਿੱਧੂ ਮੂਸੇਵਾਲਾ ਦੇ ਸੁਰ ਹੋਏ ਫਿਰ ਗਰਮ, ਹੁਣ ਆਖੀ ਇਹ ਗੱਲ

6/7/2020 1:14:43 PM

ਜਲੰਧਰ(ਬਿਊਰੋ) : ਹਮੇਸ਼ਾ ਵਿਵਾਦਾਂ ਕਾਰਨ ਚਰਚਾ 'ਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵਿਵਾਦਾਂ ਨਾਲ ਪਿਛਾ ਹੀ ਨਹੀਂ ਛੁੱਟ ਰਿਹਾ। ਆਏ ਦਿਨੀਂ ਸਿੱਧੂ ਮੂਸੇਵਾਲਾ ਦੀ ਕੋਈ ਨਾ ਕੋਈ ਖਬਰ ਸਾਹਮਣੇ ਆ ਹੀ ਜਾਂਦੀ ਹੈ।ਬੀਤੇ ਕੱਲ੍ਹ ਨੂੰ ਟਰੈਫਿਕ ਪੁਲਸ ਵੱਲੋਂ ਕੱਟੇ ਗਏ ਚਲਾਨ ਤੋਂ ਬਾਅਦ ਅੱਜ ਫਿਰ ਸਿੱਧੂ ਮੂਸੇਵਾਲਾ ਦੇ ਸੁਰ ਗਰਮ ਨਜ਼ਰ ਆ ਰਹੇ ਹਨ।ਇਹ ਸਭ ਅਸੀਂ ਨਹੀ ਕਹਿ ਰਹੇ ਬਲਕਿ ਸਿੱਧੂ ਮੂਸੇਵਾਲਾ ਦੁਆਰਾ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਪੋਸਟ ਇਹ ਸਭ ਕੁਝ ਬਿਆਨ ਕਰ ਰਹੀ ਹੈ।
PunjabKesari
ਆਪਣੀ ਇੰਸਟਾਗਰਾਮ ਦੀ ਸਟੋਰੀ 'ਚ ਗਾਇਕ ਸਿੱਧੂ ਮੂਸੇਵਾਲਾ ਮੀਡੀਆ 'ਤੇ ਭੜਕਦੇ ਨਜ਼ਰ ਆਏ ਹਨ। ਸਿੱਧੂ ਨੇ ਇਸ ਪੋਸਟ 'ਚ ਇਕ ਨਿੱੱਜੀ ਚੈਨਲ ਨੂੰ ਵੀ ਬੁਰਾ-ਭਲਾ ਕਿਹਾ ਹੈ। ਸਿੱਧੂ ਨੇ ਇਹ ਵੀ ਗੱਲ ਆਖੀ ਕੇ ਤੁਹਾਨੂੰ ਕਿਸ ਨੇ ਇਜਾਜ਼ਤ ਦਿੱਤੀ ਝੂਠੀਆਂ ਖਬਰਾਂ ਲਗਾਉਣ ਦੀ । ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਮੀਡੀਆ ਖਿਲਾਫ ਅਪਸ਼ਬਦ ਵੀ ਵਰਤੇ ਹਨ।
PunjabKesari
ਆਪਣੀ ਇਕ ਪੋਸਟ 'ਚ ਸਿੱਧੂ ਮੂਸੇਵਾਲਾ ਲਿਖਦੇ ਹਨ ਕਿ ਮੈਂ ਇਕ ਆਮ ਇਨਸਾਨ ਹਾਂ ਕਿਸੇ ਤਰੀਕੇ ਗਾ ਕੇ ਰੋਟੀ ਖਾ ਰਿਹਾ ਹਾਂ ਫਿਰ ਲੋਕ ਮੇਰੀਆਂ ਲੱਤਾਂ ਖਿਚਣ 'ਚ ਕਿਉਂ ਲੱਗੇ ਹੋਏ ਹਨ, ਮੈਂ ਅੱਜ ਜਿਸ ਮੁਕਾਮ 'ਤੇ ਹਾਂ ਤਾਂ ਪਰਮਾਤਮਾ ਦੀ ਕਿਰਪਾ ਨਾਲ ਹੀ ਹਾਂ।ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਆਏ ਦਿਨੀਂ ਵਿਵਾਦਾਂ 'ਚ ਛਾਏ ਰਹਿੰਦੇ ਹਨ।ਇਨੀਂ ਦਿਨੀਂ ਸਿੱਧੂ ਤੇ ਸ਼ੂਟਿੰਗ ਰੇਂਜ 'ਚ ਗੋਲੀ ਚਲਾਉੇਣ ਨੂੰ ਲੈ ਕੇ ਕੇਸ ਵੀ ਚੱਲ ਰਿਹਾ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Content Editor Lakhan

Related News