ਹੁਣ ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਸਿਲਵਰ ਸਕ੍ਰੀਨ 'ਤੇ ਮਿਲ ਕੇ ਪਾਉਣਗੇ ਧੱਕ

6/13/2020 9:02:39 AM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦਾ ਨਵਾਂ ਗੀਤ 'ਬੰਬੀਹਾ ਬੋਲੇ' ਯੂਟਿਊਬ 'ਤੇ ਨੰਬਰ 1 ਟਰੈਂਡ ਕਰ ਰਿਹਾ ਹੈ। ਇਸ ਗੀਤ ਨੂੰ ਸਿੱਧੂ ਤੇ ਅੰਮ੍ਰਿਤ ਨੇ ਮਿਲ ਕੇ ਲਿਖਿਆ ਹੈ। ਹੁਣ ਇਹ ਦੋਵੇਂ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਦੋਨਾਂ ਦੀ ਨਵੀਂ ਫ਼ਿਲਮ ਦੀ ਅਨਾਊਂਸਮੈਂਟ ਵੀ ਹੋ ਚੁੱਕੀ ਹੈ, ਜਿਸ ਦਾ ਟਾਈਟਲ 'ਗੁਨਾਹ' ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ 'ਯੈੱਸ ਆਈ ਐੱਮ ਸਟੂਡੈਂਟ' ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਪਰ ਤਾਲਾਬੰਦੀ ਕਰਕੇ ਫ਼ਿਲਮ ਦੀ ਰਿਲੀਜ਼ਿੰਗ ਨੂੰ ਅੱਗੇ ਵਧਾਇਆ ਗਿਆ ਹੈ। ਹਾਲਾਂਕਿ ਹੁਣ ਫ਼ਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਦੀ ਫ਼ਿਲਹਾਲ ਕੋਈ ਅਨਾਊਂਸਮੈਂਟ ਨਹੀਂ ਹੋਈ ਹੈ।

 
 
 
 
 
 
 
 
 
 
 
 
 
 

ਹੁਣ ਦਾਤੇ ਨੂੰ ਫਿਕਰ ਆ ਸਾਡੀ ਲਾਜ ਦੀ Happy Birthday Jatta 🥳 @sidhu_moosewala @amritmaan106 @tarnvir_singh_jagpal @gillraunta

A post shared by Tarnvir Singh Jagpal (@tarnvir_singh_jagpal) on Jun 10, 2020 at 11:35am PDT

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਇੱਕ ਪੋਸਟ ਦੇ ਜਰੀਏ ਇਸ ਨਵੀਂ ਫ਼ਿਲਮ 'ਗੁਨਾਹ' ਦੀ ਖ਼ਬਰ ਨੂੰ ਸਾਂਝਾ ਕੀਤਾ ਹੈ। ਫ਼ਿਲਮ 'ਗੁਨਾਹ' ਨੂੰ ਤਰਨਵੀਰ ਜਗਪਾਲ ਡਾਇਰੈਕਟ ਕਰਨਗੇ ਅਤੇ ਗਿੱਲ ਰੌਂਤਾ ਵਲੋਂ ਇਸ ਦੀ ਕਹਾਣੀ ਲਿਖੀ ਗਈ ਹੈ। ਇਹ ਦੋਵੇਂ ਉਹ ਸ਼ਖਸ ਹਨ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ 'ਯੈੱਸ ਆਈ ਐੱਮ ਸਟੂਡੈਂਟ' ਨੂੰ ਡਾਇਰੈਕਟ ਕੀਤਾ ਤੇ ਲਿਖਿਆ ਸੀ। ਸਿੱਧੂ ਮੂਸੇਵਾਲਾ ਦੀ ਪੋਸਟ 'ਚ ਇਹ ਵੀ ਲਿਖਿਆ ਸੀ ਕਿ ਇਹ ਫ਼ਿਲਮ 'yes i am student' ਤੋਂ ਬਾਅਦ 2021 'ਚ ਕਿਸੇ ਵੀ ਦਿਨ ਰਿਲੀਜ਼ ਹੋ ਸਕਦੀ ਹੈ। ਫ਼ਿਲਮ 'ਗੁਨਾਹ' ਤੋਂ ਪਹਿਲਾਂ ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਇਕੱਠੇ ਗੀਤ 'ਬੰਬੀਹਾ ਬੋਲੇ' 'ਚ ਨਜ਼ਰ ਆਏ ਹਨ। ਉਨ੍ਹਾਂ ਦਾ ਇਹ ਗੀਤ ਬੀਤੇ ਦਿਨੀਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਸਿੱਧੂ ਤੇ ਅੰਮ੍ਰਿਤ ਦੀ ਜੋੜੀ ਨੂੰ ਫ਼ਿਲਮ 'ਗੁਨਾਹ' 'ਚ ਦੇਖਣ ਲਈ 2021 ਦਾ ਇੰਤਜ਼ਾਰ ਕਰਨਾ ਪਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News