''Poison'' ਦਾ ਟੀਜ਼ਰ ਆਊਟ, ਦਮਦਾਰ ਲੁੱਕ ''ਚ ਦਿਸੇ ਸਿੱਧੂ ਮੂਸੇਵਾਲਾ ਤੇ ਆਰ ਨੇਟ (ਵੀਡੀਓ)

6/14/2019 11:12:26 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਧੱਕ ਪਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਆਰ ਨੇਟ ਦੇ ਨਵੇਂ ਗੀਤ 'ਪੁਆਏਜ਼ਨ' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਪੁਆਏਜ਼ਨ' ਗੀਤ ਦੇ ਟੀਜ਼ਰ 'ਚ ਸਿੱਧੂ ਮੂਸੇਵਾਲਾ ਤੇ ਆਰ ਨੇਟ ਕਾਫੀ ਦਮਦਾਰ ਲੁੱਕ 'ਚ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਟੀਜ਼ਰ 'ਚ ਬਿੱਗ ਬਰਡ ਵੀ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ 20 ਜੂਨ ਨੂੰ 'ਪੁਆਏਜ਼ਨ' ਗੀਤ ਸਿੱਧੂ ਮੂਸੇਵਾਲਾ ਦੇ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।

ਦੱਸਣਯੋਗ ਹੈ ਕਿ 'ਪੁਆਏਜ਼ਨ' ਗੀਤ ਨੂੰ ਗਾਉਣ, ਲਿਖਣ ਤੇ ਕੰਪੋਜ਼ ਕਰਨ ਦਾ ਕੰਮ ਸਿੱਧੂ ਮੂਸੇਵਾਲਾ ਤੇ ਆਰ ਨੇਤ ਨੇ ਮਿਲ ਕੇ ਕੀਤਾ ਹੈ। ਜਦੋਂਕਿ ਗੀਤ ਦਾ ਸੰਗੀਤ ਦਿ ਕਿੱਡ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਦੀ ਵੀਡੀਓ ਅਗਮ ਮਾਨ ਵੱਲੋਂ ਬਣਾਈ ਗਈ ਹੈ। ਗੀਤ ਦੇ ਟੀਜ਼ਰ ਤੋਂ ਬਾਅਦ ਪ੍ਰਸ਼ੰਸਕਾਂ 'ਚ ਗੀਤ ਨੂੰ ਲੈ ਕੇ ਉਤਸੁਕਤਾ ਹੋਰ ਵਧ ਗਈ ਹੈ। 
 

 
 
 
 
 
 
 
 
 
 
 
 
 
 

TEASER OF POISON IS OUT NOW ON MY OFFICIAL YOUTUBE CHANNEL SIDHU MOOSE WALA .... SUBSCRIBE AND SUPPORT

A post shared by Sidhu Moosewala (ਮੂਸੇ ਆਲਾ) (@sidhu_moosewala) on Jun 13, 2019 at 7:47am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News