ਆਕਲੈਂਡ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਹੋਇਆ ਗ੍ਰਿਫਤਾਰ

10/28/2019 2:02:11 PM

ਜਲੰਧਰ (ਬਿਊਰੋ) — ਆਪਣੇ ਹਿੱਟ ਗੀਤ ਅਤੇ ਰਿਪਲਾਈਸ ਕਾਰਨ ਚਰਚਾ 'ਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਕੋਈ ਨਾ ਕੋਈ ਵੀਡੀਓਜ਼ ਆਏ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਹਾਲ ਹੀ 'ਚ ਨਿਊਜ਼ੀਲੈਂਡ 'ਚ ਲਾਈਵ ਸ਼ੋਅ ਕਰ ਰਹੇ ਹਨ। ਇਥੋਂ ਦੇ ਹੀ ਇਕ ਸ਼ੋਅ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਿੱਧੂ ਮੂਸੇਵਾਲਾ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Entry di video c aa wali dekhlo 🔥🔥🔥

A post shared by 🔝PUNJABI FUNNY PICS👌VIDEOS🇨🇦 (@chaklo_rakhlo) on Oct 26, 2019 at 6:57am PDT


ਦਰਅਸਲ ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਸ਼ੋਅ 'ਚ ਐਂਟਰੀ ਦੀ ਹੈ, ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਨੇ ਮੈਲਬੋਰਨ 'ਚ ਪਹਿਲਾ ਹੈਲੀਕਾਪਟਰ ਤੇ ਫਿਰ ਟੈਂਕ ਰਾਹੀਂ ਸ਼ੋਅ 'ਚ ਐਂਟਰੀ ਕੀਤੀ। ਠੀਕ ਉਸੇ ਤਰ੍ਹਾਂ ਇਹ ਵੀਡੀਓ ਵੀ ਸਿੱਧੂ ਮੂਸੇਵਾਲਾ ਦੀ ਖਾਸ ਐਂਟਰੀ ਦਾ ਹੀ ਹਿੱਸਾ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਇਹ ਕਹਿ ਕੇ ਵਾਇਰਲ ਕੀਤਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਲਾਈਵ ਸ਼ੋਅ 'ਚ ਵੱਖਰੀ ਤਰੀਕੇ ਨਾਲ ਕੀਤੀ ਗਈ ਐਂਟਰੀ ਦੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News