''ਯੈੱਸ ਆਈ ਐੱਮ ਸਟੂਡੈਂਟ'' ਦੀ ਰੈਪਅੱਪ ਪਾਰਟੀ ''ਚ ਕੁਝ ਅਜਿਹੇ ਦਿਸੇ ਸਿੱਧੂ ਮੂਸੇਵਾਲਾ

10/19/2019 11:24:18 AM

ਜਲੰਧਰ (ਬਿਊਰੋ) — ਪੰਜਾਬੀ ਗੀਤਕਾਰ ਤੇ ਗਾਇਕ ਸਿੱਧੂ ਮੂਸੇਵਾਲਾ ਪੰਜਾਬੀ ਫਿਲਮ 'ਯੈੱਸ ਆਈ ਐੱਮ ਸਟੂਡੈਂਟ' ਰਾਹੀਂ ਪਾਲੀਵੁੱਡ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ 'ਚ ਮੁੱਖ ਕਿਰਦਾਰ 'ਚ ਸਿੱਧੂ ਮੂਸੇਵਾਲਾ ਤੇ ਮੈਂਡੀ ਤੱਖਰ ਨਜ਼ਰ ਆਉਣਗੇ। ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਫਿਲਮ ਦੀ ਰੈਪਅੱਪ ਪਾਰਟੀ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਗਿੱਲ ਰੌਤਾਂ, ਤਰਨਵੀਰ ਸਿੰਘ ਜਗਪਾਲ ਤੋਂ ਇਲਾਵਾ ਬਾਕੀ ਟੀਮ ਵੀ ਨਜ਼ਰ ਆ ਰਹੀ ਹੈ।

ਇਸ ਫਿਲਮ ਦਾ ਕੈਨੇਡਾ ਵਾਲੇ ਸਾਰੇ ਸ਼ੂਟ ਪੂਰੇ ਹੋ ਚੁੱਕੇ ਹਨ। ਪੰਜਾਬੀ ਗੀਤਕਾਰ ਗਿੱਲ ਰੌਂਤਾ ਵੱਲੋਂ ਇਸ ਫਿਲਮ ਦੀ ਕਹਾਣੀ ਲਿਖੀ ਗਈ ਹੈ, ਜਿਸ 'ਚ ਸਟੂਡੈਂਟ ਵੀਜ਼ੇ 'ਤੇ ਵਿਦੇਸ਼ ਗਏ ਨੌਜਵਾਨਾਂ ਦੀ ਸੰਘਰਸ਼ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਬਿਆਨ ਕੀਤਾ ਜਾਵੇਗਾ। ਇਸ ਫਿਲਮ ਨੂੰ ਡਾਇਰੈਕਟ ਤਰਨਵੀਰ ਸਿੰਘ ਜਗਪਾਲ ਕਰ ਰਹੇ ਹਨ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ 'ਚ ਦੇਖਣ ਮਿਲੇਗੀ।


ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਹਾਲ ਹੀ 'ਚ ਗੀਤ 'ਧੱਕਾ' ਰਿਲੀਜ਼ ਹੋਇਆ ਹੈ, ਜਿਸ ਨੌਜਵਾਨਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਉਨ੍ਹਾਂ ਦਾ ਸਾਥ ਅਫਸਾਨਾ ਖਾਨ ਨੇ ਦਿੱਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।

 

 
 
 
 
 
 
 
 
 
 
 
 
 
 

ਸੁਪਨੇ ਦੇਖਣ ਦਾ ਜਿਗਰਾ ਤਾਂ ਕਰੋ ਪੂਰੇ ਵਾਹਿਗੁਰੂ ਆਪੇ ਕਰ ਦਿੰਦਾ #gillraunta @sidhu_moosewala @yes_i_am_student_ @tarnvir_singh_jagpal @mandy.takhar

A post shared by GILL RAUNTA (@gillraunta) on Oct 17, 2019 at 1:31pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News