ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਦੇ ਜਨਮਦਿਨ ’ਤੇ ਡੈਡੀਕੇਟ ਕੀਤਾ ਇਹ ਗੀਤ
5/15/2020 11:54:20 AM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘DEAR MAMA’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਸ ਗੀਤ ਵਿਚ ਸਿੱਧੂ ਮੂਸੇਵਾਲਾ ਨੇ ਆਪਣੇ ਜ਼ਜਬਾਤਾਂ ਨੂੰ ਆਪਣੀ ਕਲਮ ਤੇ ਗਾਇਕੀ ਨਾਲ ਬਿਆਨ ਕੀਤਾ ਹੈ। ਇਹ ਗੀਤ ਉਨ੍ਹਾਂ ਨੇ ਆਪਣੀ ਮਾਂ ਨੂੰ ਸਮਰਪਿਤ ਕੀਤਾ ਹੈ । ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਸਿੱਧੂ ਮੂਸੇ ਵਾਲਾ ਨੇ ਆਪਣੇ ਮਾਤਾ-ਪਿਤਾ ਨੂੰ ਫੀਚਰ ਕੀਤਾ ਹੈ।
ਮੇਰੀ ਮਾਂ ਮੇਰਾ ਰੱਬ। “DEAR MAMA” RELEASING ON 15th MAY ON MY OFFICIAL YOUTUBE CHANNEL SIDHU MOOSEWALA
A post shared by Sidhu Moosewala (ਮੂਸੇ ਆਲਾ) (@sidhu_moosewala) on May 12, 2020 at 7:36am PDT
ਇਸ ਗੀਤ ਦਾ ਮਿਊਜ਼ਿਕ ਕਿਡ ਵਲੋਂ ਤਿਆਰ ਕੀਤਾ ਗਿਆ ਹੈ, ਜਦੋਂ ਕਿ ਵੀਡੀਓ HUNNY SINGH AND PULKIT SETIA PK ਦੇ ਨਿਰਦੇਸ਼ਨ ਹੇਠ ਤਿਆਰ ਹੋਈ ਹੈ।
ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਆਪਣੇ ਮਾਂ ਦੇ ਕਾਫੀ ਕਰੀਬ ਹੈ, ਇਸੇ ਲਈ ਉਨ੍ਹਾਂ ਦੇ ਹਰ ਗੀਤ ਵਿਚ ਉਨ੍ਹਾਂ ਦਾ ਕਿਤੇ ਨਾ ਕਿਤੇ ਜ਼ਿਕਰ ਹੁੰਦਾ ਹੈ ਤੇ ਇਹ ਗੀਤ ਉਨ੍ਹਾਂ ਦੀ ਮਾਂ ਨੂੰ ਹੀ ਸਮਰਪਿਤ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ