ਲੋਕਾਂ ਦੇ 20 ਗੀਤਾਂ ਦੇ ਬਰਾਬਰ ਹੈ ਸਿੱਧੂ ਮੂਸੇਵਾਲਾ ਦਾ ''ਲੈਜੇਂਡ'', ਵੀਡੀਓ

2/27/2019 11:47:03 AM

ਜਲੰਧਰ (ਬਿਊਰੋ) — ਹਾਲ ਹੀ 'ਚ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੈਜੇਂਡ' ਰਿਲੀਜ਼ ਹੋਇਆ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਇਹ ਗੀਤ ਲੋਕਾਂ ਦੇ 20 ਗਾਣਿਆਂ ਦੇ ਬਰਾਬਰ ਹੈ। ਜੀ ਹਾਂ, ਇਹ ਗੱਲ ਅਸੀਂ ਨਹੀਂ ਸਗੋਂ ਖੁਦ ਸਿੱਧੂ ਮੂਸੇਵਾਲਾ ਨੇ ਆਪਣੀ ਗੀਤ 'ਚ ਆਖੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੇ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਸੀ, ਜਿਸ ਤੋਂ ਬਾਅਦ ਗੀਤ ਪ੍ਰਤੀ ਲੋਕਾਂ ਦਾ ਉਤਸ਼ਾਹ ਵਧ ਗਿਆ। ਸਿੱਧੂ ਮੂਸੇਵਾਲਾ ਦੇ ਗੀਤ 'ਲੈਜੇਂਡ' ਦਾ ਮਿਊਜ਼ਿਕ 'ਦਿ ਕਿੱਡ' ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਨੇ ਹੀ ਲਿਖੇ ਹਨ ਅਤੇ ਗੀਤ ਦੇ ਕੰਪੋਜ਼ਰ ਵੀ ਖੁਦ ਹੀ ਹਨ।
 

ਦੱਸ ਦਈਏ ਕਿ ਲਗਾਤਾਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾਉਣ ਵਾਲੇ ਸਿੱਧੂ ਮੂਸੇਵਾਲਾ ਜਲਦ ਹੀ ਆਪਣੀ ਫਿਲਮ 'ਯੈੱਸ ਆਈ ਐਮ ਸਟੂਡੈਂਟ' ਨਾਲ ਫਿਲਮੀ ਪਰਦੇ 'ਤੇ ਡੈਬਿਊ ਕਰਨ ਵਾਲੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News