ਫਿਨਾਲੇ ਤੋਂ ਪਹਿਲਾਂ ਇਸ ਮੁਕਾਬਲੇਬਾਜ਼ ਦੀ ਚਮਕੀ ਕਿਸਮਤ, ਮਿਲੀ ਬਾਲੀਵੁੱਡ ਫਿਲਮ

1/25/2020 12:15:45 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਿਧਾਰਥ ਸ਼ੁਕਲਾ ਤੋਂ ਬਾਅਦ ਸਭ ਤੋਂ ਮਜ਼ਬੂਤ ਕੰਟੈਸਟੈਂਟ ਬਣ ਕੇ ਆਸਿਮ ਰਿਆਜ਼ ਉੱਭਰੇ ਹਨ। ਇਹ ਸੁਪਰ ਮਾਡਲ ਬਿੱਗ ਬੌਸ 'ਚ ਆਉਣ ਤੋਂ ਬਾਅਦ ਘਰ-ਘਰ ਪਛਾਣਿਆ ਜਾਣ ਲੱਗਾ ਹੈ। ਆਸਿਮ ਰਿਆਜ਼ ਸੋਸ਼ਲ ਮੀਡੀਆ 'ਤੇ ਵੀ ਕਾਫੀ ਚਰਚਿਤ ਹਨ ਤੇ ਆਏ ਦਿਨ ਇੰਟਰਨੈੱਟ 'ਤੇ ਟ੍ਰੈਂਡ ਹੋ ਰਹੇ ਹਨ। ਸਿਧਾਰਥ ਸ਼ੁਕਲਾ ਨਾਲ ਉਨ੍ਹਾਂ ਦੀ ਲੜਾਈ ਨੂੰ ਲੈ ਕੇ ਆਸਿਮ ਦੀ ਆਲੋਚਨਾ ਵੀ ਹੋ ਰਹੀ ਹੈ ਤਾਂ ਉਨ੍ਹਾਂ ਨੂੰ ਸਪੋਰਟ ਕਰਨ ਵਾਲੇ ਵੀ ਘੱਟ ਨਹੀਂ ਹਨ। ਹੁਣ ਲਗਦਾ ਹੈ ਕਿ ਉਨ੍ਹਾਂ ਦੀ ਪ੍ਰਸਿੱਧੀ ਇੰਨੀ ਜ਼ਿਆਦਾ ਵਧ ਗਈ ਹੈ ਕਿ 'ਬਿੱਗ ਬੌਸ' ਦੇ ਘਰ 'ਚ ਰਹਿੰਦੇ ਹੀ ਉਨ੍ਹਾਂ ਨੂੰ ਬਾਲੀਵੁੱਡ ਫਿਲਮਾਂ ਦੇ ਆਫਰ ਆਉਣ ਲੱਗ ਗਏ ਹਨ। ਚਰਚਾ ਹੈ ਕਿ ਆਸਿਮ ਰਿਆਜ਼ ਨੇ ਸੰਨੀ ਲਿਓਨ ਦੇ ਆਪੋਜ਼ਿਟ ਬਾਲੀਵੁੱਡ ਫਿਲਮ ਸਾਈਨ ਕੀਤੀ ਹੈ। 'ਬਿੱਗ ਬੌਸ' ਫੈਨ ਕਲੱਬ ਮੁਤਾਬਿਕ ਆਸਿਮ ਨੇ ਬਿੱਗ ਬੌਸ ਦੇ ਫਿਨਾਲੇ ਤੋਂ ਪਹਿਲਾਂ ਹੀ ਡੈਬਿਊ ਫਿਲਮ ਸਾਈਨ ਕਰ ਲਈ ਹੈ। ਕਿਹਾ ਜਾ ਰਿਹਾ ਹੈ ਕਿ ਮਹੇਸ਼ ਭੱਟ ਨੇ ਉਨ੍ਹਾਂ ਨੂੰ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਸੰਨੀ ਲਿਓਨੀ ਦੇ ਆਪੋਜ਼ਿਟ ਕਾਸਟ ਕੀਤੇ ਗਏ ਹਨ। ਇਸ ਖਬਰ ਦੀ ਪਸ਼ਟੀ ਨਹੀਂ ਹੋਈ ਹੈ ਪਰ ਫੈਨਜ਼ ਕਲੱਬ 'ਤੇ ਇਸ ਦੀ ਚਰਚਾ ਖੂਬ ਹੋ ਰਹੀ ਹੈ।

 
 
 
 
 
 
 
 
 
 
 
 
 
 

#repost @colorstv ・・・ @asimriaz77.official ke iss tedhe journey ko kya aap pasand kar rahe hai? Comment with a 💪 if you like him. Watch him tonight at 10:30 PM. Anytime on @voot @Vivo_India @BeingSalmanKhan #BiggBoss13 #BiggBoss #BB13 #SalmanKhan

A post shared by Asim Riaz (@asimriaz77.official) on Jan 22, 2020 at 2:19am PST


ਦੱਸ ਦੇਈਏ ਕਿ ਸੰਨੀ ਲਿਓਨੀ ਨੇ ਬਿੱਗ ਬੌਸ 5 'ਚ ਹਿੱਸਾ ਲਿਆ ਸੀ ਤੇ ਇਸੇ ਸ਼ੋਅ ਤੋਂ ਉਨ੍ਹਾਂ ਦੀ ਪ੍ਰਸਿੱਧੀ ਵਧੀ ਸੀ। ਇਸ ਸ਼ੋਅ ਤੋਂ ਬਾਅਦ ਮਹੇਸ਼ ਭੱਟ ਨੇ ਉਨ੍ਹਾਂ ਨੂੰ 'ਜਿਸਮ 2' ਰਾਹੀਂ ਬਾਲੀਵੁੱਡ 'ਚ ਲਾਂਚ ਕੀਤਾ ਸੀ। ਉਹ ਖੁਦ ਉਨ੍ਹਾਂ ਨੂੰ ਫਿਲਮ ਆਫਰ ਕਰਨ 'ਬਿੱਗ ਬੌਸ' 'ਚ ਆਏ ਸਨ। ਦੱਸ ਦੇਈਏ ਕਿ ਆਸਿਮ ਰਿਆਜ਼ ਦੀ ਸਿਧਾਰਥ ਸ਼ੁਕਲਾ ਨਾਲ ਇਸ ਹਫ਼ਤੇ ਖ਼ੂਬ ਲੜਾਈ ਹੋਈ ਸੀ ਤੇ ਆਸਿਮ ਤੋਂ ਤੰਗ ਆ ਕੇ ਸਿਧਾਰਥ ਨੇ ਕਿਹਾ ਸੀ ਕਿ ਉਹ ਘਰ ਛੱਡ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News