ਸੋਸ਼ਲ ਮੀਡੀਆ ''ਤੇ ਹੋ ਰਹੀ ਸਿੰਮੀ ਗਰੇਵਾਲ ਦੀ ਗ੍ਰਿਫਤਾਰੀ ਦੀ ਮੰਗ, ਜਾਣੋ ਪੂਰਾ ਮਾਮਲਾ

1/16/2020 2:02:50 PM

ਮੁੰਬਈ (ਬਿਊਰੋ) — ਕਸ਼ਮੀਰ ਘਾਟੀ 'ਚ 2 ਅੱਤਵਾਦੀਆਂ ਨਾਲ ਗ੍ਰਿਫਤਾਰ ਡੀ. ਐੱਸ. ਪੀ. ਦਵਿੰਦਰ ਸਿੰਘ 'ਤੇ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ਦਵਿੰਦਰ ਸਿੰਘ ਦੀ ਪੁਲਵਾਮਾ ਹਮਲੇ 'ਚ ਭੂਮਿਕਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸੇ ਵਿਚਕਾਰ ਬਾਲੀਵੁੱਡ ਅਦਾਕਾਰਾ ਸਿੰਮੀ ਗਰੇਵਾਲ ਨੇ ਟਵੀਟ ਕੀਤਾ, ਜਿਸ 'ਤੇ ਬਵਾਲ ਹੋ ਗਿਆ ਹੈ। ਸਿੰਮੀ ਗਰੇਵਾਲ ਨੇ ਟਵੀਟ ਕਰਕੇ ਲਿਖਿਆ, ''ਅੱਤਵਾਦੀਆਂ ਨੂੰ ਦਿੱਲੀ ਲਿਆਓ। ਗਣਤੰਤਰ ਦਿਵਸ 'ਤੇ ਬੰਬ ਧਮਾਕਾ। ਸੈਂਕੜਿਆਂ ਲੋਕਾਂ ਦੀ ਮੌਤ। ਮੁਸਲਮਾਨਾਂ ਨੂੰ ਦੋਸ਼ੀ ਠਹਿਰਾਇਆ ਤੇ ਨਿਸ਼ਾਨਾ ਬਣਾਇਆ। ਕੀ ਇਹ ਪਟਕਥਾ ਸੀ?'

ਸਿੰਮੀ ਗਰੇਵਾਲ ਦੇ ਇਸ ਟਵੀਟ 'ਤੇ ਇਕ ਯੂਜਰ ਨੇ ਗ੍ਰਹਿ ਮੰਤਰਾਲੇ ਤੇ ਦਿੱਲੀ ਪੁਲਸ ਨੂੰ ਟੈਗ ਕਰਦੇ ਹੋਏ ਅਦਾਕਾਰਾ ਨੂੰ ਹਿਰਾਸਤ 'ਚ ਲੈਣ ਦੀ ਮੰਗ ਕੀਤੀ ਹੈ। ਉਥੇ ਹੀ ਇਕ ਹੋਰ ਯੂਜਰ ਨੇ ਸਵਾਲ ਕੀਤਾ ਕੀ ਉਸ ਦਾ ਪਰਿਵਾਰ ਭਾਰਤ ਸ਼ਰਣਾਰਥੀ ਦੇ ਰੂਪ 'ਚ ਆਇਆ ਸੀ? ਇਸ 'ਤੇ ਰਿਪਲਾਈ ਕਰਦੇ ਹੋਏ ਸਿੰਮੀ ਨੇ ਕਿਹਾ ਕਿ ਉਸ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇਸ਼ ਨੂੰ ਸਮਰਪਿਤ ਰਹੀਆਂ ਹਨ। ਉਹ ਸਾਰੇ ਆਰਮੀ ਅਫਸਰ ਰਹੇ ਹਨ। ਉਨ੍ਹਾਂ ਨੇ ਬਹਾਦਰੀ ਨਾਲ ਦੇਸ਼ ਦੀ ਸੇਵਾ ਕੀਤੀ ਹੈ।

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ, ''ਪੁਲਵਾਮਾ ਹਮਲੇ 'ਚ ਸਾਡੇ 42 ਜਵਾਨ ਸ਼ਹੀਦ ਹੋਏ। ਅਸੀਂ ਕਈ ਵਾਰ ਸਵਾਲ ਕੀਤੇ ਕਿ ਆਰ. ਡੀ. ਐਕਸ. ਕੌਣ ਲੈ ਕੇ ਆਇਆ? ਕਈ ਵਾਰ ਪੁੱਛਿਆ ਕਿ ਹਮਲੇ ਲਈ ਇਸਤੇਮਾਲ ਕਾਰ ਸੈਨਾ ਦੇ ਕਾਫੀਲੇ 'ਚ ਕਿਵੇਂ ਆ ਗਈ? ਮੋਦੀ ਜੀ, ਅਮਿਤ ਸ਼ਾਹ ਜੀ ਤੇ ਰਾਜਨਾਥ ਸਿੰਘ ਜੀ ਨੇ ਇਸ ਦਾ ਜਵਾਬ ਨਹੀਂ ਦਿੱਤਾ। ਹੁਣ ਸਾਹਮਣੇ ਆਇਆ ਹੈ ਕਿ ਇਹੀ ਦਵਿੰਦਰ ਸਿੰਘ ਪੁਲਵਾਮਾ ਦਾ ਡੀ. ਐੱਸ. ਪੀ. ਸੀ। ਕੀ ਦਵਿੰਦਰ ਸਿੰਘ ਇਕ ਮੋਹਰਾ ਹੈ ਜਾਂ ਦਵਿੰਦਰ ਹੀ ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਹੈ? ਇਸ ਸਾਰੇ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਕਰਨ ਦੀ ਜ਼ਰੂਰਤ ਹੈ।''

ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਟਵੀਟ ਕੀਤਾ, ''ਕੁਲਗਾਮ 'ਚ ਹਿਜਬੁਲ ਅੱਤਵਾਦੀਆਂ ਨਾਲ ਗ੍ਰਿਫਤਾਰ ਹੋਏ ਪੁਲਸ ਅਧਿਕਾਰੀ ਦਾ ਨਾਂ ਇਤੇਫਾਕ ਨਾਲ ਦਵਿੰਦਰ ਸਿੰਘ ਹੈ, ਜੇਕਰ ਦਵਿੰਦਰ ਖਾਨ ਹੁੰਦਾ ਤਾਂ ਵਿਵਾਦ ਵਧਦਾ। ਇਸ ਬਾਰੇ ਆਰ. ਐੱਸ. ਐੱਸ. ਦੇ ਟਰੋਲ ਰੇਜਿਮੈਂਟ ਨੂੰ ਸਾਫ-ਸਾਫ ਤੇ ਸਪੱਸ਼ਟ ਸ਼ਬਦਾਂ 'ਚ ਜਵਾਬ ਦੇਣਾ ਚਾਹੀਦਾ। ਧਰਮ, ਰੰਗ ਤੇ ਕੰਮ ਨੂੰ ਇਕ ਪਾਸੇ ਰੱਖਦੇ ਹੋਏ ਦੇਸ਼ ਦੇ ਅਜਿਹੇ ਦੁਸ਼ਮਣਾਂ ਦੀ ਇਕੱਠੇ ਹੋ ਕੇ ਅਲੋਚਨਾਂ ਕਰਨੀ ਚਾਹੀਦੀ ਹੈ।''

ਭਾਜਪਾ ਦੇ ਬੁਲਾਰੇ ਸਬੰਧਿਤ ਪਾਤਰਾ ਨੇ ਕਿਹਾ, ''ਰੋਜ਼ਾਨਾ ਸਹਾਲਉਂਦੇ ਨੇ ਪਾਕਿਸਤਾਨ ਦੀ ਪਿੱਠ ਨੂੰ, ਖੰਜਰ ਮਾਰਦੇ ਨੇ ਹਿੰਦੁਸਤਾਨ ਦੀ ਪਿੱਠ 'ਤੇ ਫਿਰ ਵੀ ਕਹਿੰਦੇ ਨੇ ਸਾਨੂੰ ਦੇਸ਼ਦ੍ਰੋਹੀ (ਗੱਦਾਰ) ਨਾ ਆਖੋ, ਤੁਸੀਂ ਦੱਸੋ ਇਨ੍ਹਾਂ ਨੂੰ ਕੀ ਆਖਿਆ ਜਾਵੇ?''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News