''ਮੰਜੇ ਬਿਸਤਰੇ 2'' ਦੀ ਅਦਾਕਾਰਾ ਨੇ ਦਿਖਾਇਆ ਚੁਲਬੁਲਾ ਅੰਦਾਜ਼, ਵੀਡੀਓ ਵਾਇਰਲ
3/12/2019 12:07:42 PM

ਜਲੰਧਰ (ਬਿਊਰੋ) : ਚੁਲਬੁਲੀ ਅਦਾਕਾਰਾ ਸਿਮੀ ਚਾਹਲ ਪਾਲੀਵੁੱਡ ਫਿਲਮ ਇੰਡਸਟਰੀ ਦੀ ਕਿਊਟ ਕੁਈਨ ਹੈ। ਸਿਮੀ ਚਾਹਲ ਹਮੇਸ਼ਾ ਹੀ ਆਪਣੀ ਖੂਬਸੂਰਤ ਅਦਾਵਾਂ ਨਾਲ ਫੈਨਜ਼ ਦੇ ਦਿਲ ਲੁੱਟਦੀ ਹੈ। ਜੀ ਹਾਂ, ਇਕ ਵਾਰ ਫਿਰ ਸਿਮੀ ਚਾਹਲ ਫੈਨਜ਼ ਦੇ ਦਿਲ ਲੁੱਟ ਰਹੀ ਹੈ। ਦਰਅਸਲ ਹਾਲ ਹੀ 'ਚ ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਪੁਰਾਣੀ ਗੀਤ 'ਤੇ ਲਿਪਸਿੰਗ ਕਰਦੀ ਨਜ਼ਰ ਆ ਰਹੀ ਹੈ। ਹਿੰਦੀ ਫਿਲਮ ਦੇ ਗੀਤ 'ਛੋਡ ਦੋ ਆਂਚਲ ਜ਼ਮਾਨਾ ਕਿਆ ਕਹੇਗਾ...' ਗੀਤ 'ਤੇ ਆਪਣੀਆਂ ਅਦਾਵਾਂ ਦਿਖਾ ਰਹੀ ਹੈ।
ਦੱਸ ਦਈਏ ਕਿ ਇਨ੍ਹੀਂ ਦਿਨੀਂ ਸਿਮੀ ਚਾਹਲ ਆਪਣੀ ਆਉਣ ਵਾਲੀ ਫਿਲਮ 'ਮੰਜੇ ਬਿਸਤਰੇ 2' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ ਤੇ ਹੌਬੀ ਧਾਲੀਵਾਲ ਸਮੇਤ ਕਈ ਉੱਘੇ ਕਲਾਕਾਰ ਨਜ਼ਰ ਆਉਣਗੇ। 'ਮੰਜੇ ਬਿਸਤਰੇ 2' ਦੁਨੀਆ ਭਰ 'ਚ 12 ਅਪ੍ਰੈਲ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਲਿਖਣ ਦੇ ਨਾਲ-ਨਾਲ ਇਸ ਨੂੰ ਪ੍ਰੋਡਿਊਸ ਵੀ ਗਿੱਪੀ ਗਰੇਵਾਲ ਨੇ ਕੀਤਾ ਹੈ। ਫਿਲਮ ਦੇ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
''ਮਾਈਸਾ'' ਦੇ ਨਿਰਮਾਤਾਵਾਂ ਨੇ ਦੀਵਾਲੀ ''ਤੇ ਰਸ਼ਮੀਕਾ ਮੰਦਾਨਾ ਦੇ ਦਮਦਾਰ ਲੁੱਕ ਦਾ ਪੋਸਟਰ ਕੀਤਾ ਰਿਲੀਜ਼
