ਫਿਲਮ ਇੰਡਸਟਰੀ ਦੀ ਮਸ਼ਹੂਰ ਗਾਇਕਾ ਗੀਤਾ ਮਾਲੀ ਦੀ ਸੜਕ ਹਾਦਸੇ ‘ਚ ਮੌਤ

11/15/2019 12:54:15 PM

ਮੁੰਬਈ(ਬਿਊਰੋ)- ਮਰਾਠੀ ਫਿਲਮ ਇੰਡਸਟਰੀ ਦੀ ਮਸ਼ਹੂਰ ਗਾਇਕਾ ਗੀਤਾ ਮਾਲੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਗਾਇਕਾ ਵੀਰਵਾਰ ਨੂੰ ਹੀ ਅਮਰੀਕਾ ‘ਚ ਆਪਣਾ ਸ਼ੋਅ ਖਤਮ ਕਰਕੇ ਭਾਰਤ ਪਹੁੰਚੀ ਸੀ ।ਜਿਸ ਤੋਂ ਬਾਅਦ ਉਹ ਆਪਣੇ ਪਤੀ ਵਿਜੇ ਮਾਲੀ ਨਾਲ ਆਪਣੇ ਨਾਸਿਕ ਵਾਲੇ ਘਰ ਲਈ ਨਿਕਲੀ ਸੀ ਪਰ ਮੁੰਬਈ ਨਾਸਿਕ ਹਾਈਵੇਅ ’ਤੇ ਸ਼ਾਹਪੁਰ ਪਿੰਡ ਦੇ ਕੋਲ ਉਨ੍ਹਾਂ ਦੀ ਗੱਡੀ ਇਕ ਤੇਲ ਨਾਲ ਭਰੇ ਟੈਂਕਰ ਨਾਲ ਜਾ ਵੱਜੀ।


ਇਸ ਹਾਦਸੇ ਦੌਰਾਨ ਗਾਇਕਾ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ ।ਦੱਸ ਦਈਏ ਕਿ ਅਮਰੀਕਾ ਤੋਂ ਮੁੰਬਈ ਵਾਪਸ ਆਉਣ ਤੋਂ ਬਾਅਦ ਗੀਤਾ ਨੇ ਫੇਸਬੁੱਕ ਏਅਰਪੋਰਟ ਦੀ ਸੈਲਫੀ ਵੀ ਕਲਿੱਕ ਕੀਤੀ ਸੀ ਅਤੇ ਪੋਸਟ ਕਰਕੇ ਦੱਸਿਆ ਸੀ ਕਿ ਉਹ ਘਰ ਵਾਪਲ ਆ ਕੇ ਕਾਫੀ ਖੁਸ਼ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News