ਬਾਬਾ ਕਿੱਕਰ ਪੀਰ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਲਾਉਣਗੇ ਗਾਇਕ ਰੌਣਕਾਂ : ਸੁੱਖਾ ਫੋਲੜੀਵਾਲ

7/7/2019 9:31:30 AM

ਜਲੰਧਰ (ਸੋਮ) - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਕਿੱਕਰ ਪੀਰ ਜੀ ਦਾ ਸਾਲਾਨਾ ਜੋੜ ਮੇਲਾ 9 ਜੁਲਾਈ ਮੰਗਲਵਾਰ ਨੂੰ ਪਿੰਡ ਫੋਲੜੀਵਾਲ (ਜਲੰਧਰ) ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ ਮੌਜੂਦਾ ਸਰਪੰਚ, ਸੁਖਜਿੰਦਰ ਕੌਰ ਸ਼ੇਰ ਗਿੱਲ, ਗੁਰਵੀਰ ਸਿੰਘ ਗੁਰੀ ਸ਼ੇਰਗਿੱਲ ਨੇ ਦੱਸਿਆ ਕਿ ਸਵੇਰੇ ਝੰਡੇ ਅਤੇ ਚਿਰਾਗਾਂ ਦੀ ਰਸਮ ਨੂੰ ਪੂਰਾ ਕੀਤਾ ਜਾਵੇਗਾ। ਉਪਰੰਤ 12 ਵਜੇ ਤੋਂ ਸ਼ਾਮ ਤਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿਚ ਪੰਜਾਬ ਦੀ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ, ਗਾਇਕ ਜੋੜੀ ਆਤਮਾ ਸਿੰਘ ਅਤੇ ਅਮਨ ਰੋਜ਼ੀ, ਹਰਮੇਸ਼ ਰਸੀਲਾ, ਮਿੰਟੂ ਹੇਅਰ, ਟੀਨੂੰ ਸਿੰਘ, ਜਤਿਨ ਰਾਏ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਅਤੇ ਕਾਮੇਡੀ ਕਲਾਕਾਰ ਚਾਚਾ ਬਿਸ਼ਨਾ ਆਪਣੀ ਕਾਮੇਡੀ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣਗੇ।

ਸਟੇਜ ਦੀ ਭੂਮਿਕਾ ਰਣਜੀਤ ਮਾਣ ਵਲੋਂ ਨਿਭਾਈ ਜਾਵੇਗੀ। ਇਸ ਮੌਕੇ ਮੁੱਖ ਮਹਿਮਾਨਾਂ ਵਿਚ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਮਹਿੰਦਰ ਸਿੰਘ ਕੇ. ਪੀ., ਸੰਤੋਖ ਸਿੰਘ ਚੌਧਰੀ (ਐੱਮ. ਪੀ.) ਵਿਧਾਇਕ ਪਰਗਟ ਸਿੰਘ, ਵਿਧਾਇਕ ਰਾਜਿੰਦਰ ਬੇਰੀ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਪੰਜਾਬ ਕਾਂਗਰਸ ਦੇ ਬੁਲਾਰੇ ਡਾ. ਨਵਜੋਤ ਸਿੰਘ ਦਹੀਆ ਆਦਿ ਦਾ ਵਿਸ਼ੇਸ਼ ਸਨਮਾਨ ਅਮਰੀਕ ਸਿੰਘ ਸ਼ੇਰਗਿੱਲ, ਮਾਸਟਰ ਮੋਹਨ ਲਾਲ, ਸਤਵਿੰਦਰ ਸਿੰਘ ਸੋਨੂੰ, ਮਨਪ੍ਰੀਤ ਸਿੰਘ ਮੰਗਾ ਅਤੇ ਸਾਰੇ ਪੰਚਾਇਤ ਮੈਂਬਰਾਂ ਵਲੋਂ ਕੀਤਾ ਜਾਵੇਗਾ।

5 mins



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News