ਜੈਨੀ ਜੌਹਲ ਨੇ ਇੰਝ ਉਤਾਰਿਆ ਮੁੰਡੇ ਦੇ ਸਿਰ ਤੋਂ ਆਸ਼ਕੀ ਦਾ ਭੂਤ, ਵੀਡੀਓ ਵਾਇਰਲ

5/25/2020 1:01:51 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਜੈਨੀ ਜੌਹਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਟਿਕ ਟੌਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਅੜਬ ਮਾਂ ਦਾ ਟਿਕ ਟੌਕ ਵੀਡੀਓ ਬਣਾ ਰਹੀ ਹੈ, ਜਿਸ 'ਚ ਇੱਕ ਮੁੰਡਾ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਉਸ ਨੂੰ ਕਿਸੇ ਕੁੜੀ ਨਾਲ ਪਿਆਰ ਹੋ ਗਿਆ ਹੈ। ਇਸ ਤੋਂ ਬਾਅਦ ਇਹ ਕੱਬੀ ਮਾਂ ਦੁਬਾਰਾ ਆਪਣੇ ਪੁੱਤਰ ਨੂੰ ਪੁੱਛਦੀ ਹੈ ਕਿ ਸੱਚੀ ਤੈਨੂੰ ਪਿਆਰ ਹੋ ਗਿਆ ਹੈ ਤਾਂ ਜਿਸ ਤੋਂ ਬਾਅਦ ਉਹ ਆਪਣੇ ਮੁੰਡੇ ਨੂੰ ਚਪੇੜਾਂ ਮਾਰਨ ਲੱਗ ਪੈਂਦੀ ਹੈ। ਕਰਵਾਵਾਂ ਤੈਨੂੰ ਕੁੜੀ ਪਸੰਦ, ਨਾਲੇ ਤੇਰੀਆਂ ਬੋਦੀਆਂ ਨੂੰ ਤੇਲ ਲਾਉਂਗੀ ਅਤੇ ਨਾਲੇ ਲਾਉਂਗੀ ਉਹਦੀਆਂ ਬੋਦੀਆਂ ਨੂੰ ਤੇਲ। ਜੰਮ ਮੁੱਕੇ ਨਹੀਂ 'ਤੇ ਆਸ਼ਕੀਆਂ ਭਾਲਦੇ ਇਹ।''

 
 
 
 
 
 
 
 
 
 
 
 
 
 

Hahahaa bebe v snapchat chalaundi aa🤣🤣🤣🤣

A post shared by Jenny Johal(👻-jennyjohalmusic) (@jennyjohalmusic) on May 24, 2020 at 12:32am PDT


ਗਾਇਕਾ ਜੈਨੀ ਜੌਹਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਪਿੱਛੇ ਜਿਹੇ ਉਨ੍ਹਾਂ ਨੇ ਬਲਕਾਰ ਸਿੱਧੂ ਨਾਲ ਗੀਤ 'ਮਾਝੇ ਦੀਏ ਮੋਮਬੱਤੀਏ' ਗਾਇਆ ਸੀ, ਜਿਸ ਨੂੰ ਰਿਕ੍ਰਿਏਟ ਕੀਤਾ ਗਿਆ ਸੀ। ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ।

 
 
 
 
 
 
 
 
 
 
 
 
 
 

Kabbi mummy😂😂 #Maajhewale #cute #video #tiktok Tiktok jennyjohalmusic

A post shared by Jenny Johal(👻-jennyjohalmusic) (@jennyjohalmusic) on May 24, 2020 at 9:02pm PDT


ਦੱਸਣਯੋਗ ਹੈ ਕਿ ਜੈਨੀ ਜੌਹਲ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਸਾਂਝਾ ਕਰਦੀ ਰਹਿੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News