ਸਵੀਤਾਜ ਬਰਾੜ ਦੇ ਵਿਹੜੇ ਆਈਆਂ ਖੁਸ਼ੀਆਂ, ਹੁਣ ਕਰੇਗੀ ਪਿਤਾ ਰਾਜ ਬਰਾੜ ਦਾ ਸੁਫਨਾ ਪੂਰਾ

5/16/2020 8:34:35 AM

ਮੁੰਬਈ (ਬਿਊਰੋ) — ਗਾਇਕੀ ਅਤੇ ਮਾਡਲਿੰਗ ਦੇ ਖੇਤਰ 'ਚ ਆਉਣ ਤੋਂ ਬਾਅਦ ਹੁਣ ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਅਦਾਕਾਰੀ ਦੇ ਖੇਤਰ 'ਚ ਨਿੱਤਰਨ ਜਾ ਰਹੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਆਪਣੀ ਫਿਲਮ ਦਾ ਅਨਾਊਂਸਮੈਂਟ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਹੈ, ਜਿਸ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ, ''ਬਾਬਾ ਜੀ ਦੇ ਆਸ਼ੀਰਵਾਦ ਨਾਲ ਤੁਹਾਡੇ ਅੱਗੇ ਪੇਸ਼ ਕਰ ਰਹੀ ਹਾਂ ਆਪਣੀ ਫਿਲਮ ਦਾ ਅਨਾਊਂਸਮੈਂਟ ਪੋਸਟਰ, ਜਿਸ 'ਚ ਮੈਂ ਲੀਡ ਕਿਰਦਾਰ ਨਿਭਾ ਰਹੀ ਹਾਂ।''

 
 
 
 
 
 
 
 
 
 
 
 
 
 

Baba ji di blessings naal.. Tuhade agge pesh kr rhi aa apni pehli film da announcement poster as the main lead character...alongside @yuvrajhansofficial ji Jiss vich saade producer @guri6462 ji v ik khaas kirdaar nibhaa rhe ne...!! Director @simranjitsinghhundal Iss din lyi mai baut saare supne dekhe ne...te finally sach ho rhe ne...supne shiddat naal dekhe jaan ta jrur poore hunde ne...!! Chaundi c k mere naal wali seat te ik paase papa te ik paase mom baithe hon te mera debut dekhn pr hun papa di jgah mera veer @joshbrar1601 baitha hoyega...!!! Waheguru mehr karn..!! Umeed aa k film tuhanu pasand ayegi...!! Eh sab tuhadi supprt and love krke possible hoya...eda hi saath dinde rho...🙏🏻

A post shared by Sweetaj Brar (@sweetajbrarofficial) on May 15, 2020 at 3:56am PDT

ਦੱਸ ਦਈਏ ਕਿ ਇਸ ਫਿਲਮ 'ਚ ਸਵੀਤਾਜ ਬਰਾੜ ਨਾਲ ਯੁਵਰਾਜ ਹੰਸ ਨਜ਼ਰ ਆਉਣਗੇ, ਜਿਸ 'ਚ ਪ੍ਰੋਡਿਊਸਰ ਗੁਰੀ ਵੀ ਖਾਸ ਕਿਰਦਾਰ ਨਿਭਾ ਰਹੇ ਹਨ। ਡਾਇਰੈਕਟਰ ਸਿਮਰਨਜੀਤ ਹੁੰਦਲ ਦੇ ਨਿਰਦੇਸ਼ਨ ਹੇਠ ਇਹ ਫਿਲਮ ਬਣ ਰਹੀ ਹੈ। ਸਵੀਤਾਜ ਨੇ ਕਿਹਾ, ''ਇਸ ਦਿਨ ਲਈ ਮੈਂ ਬਹੁਤ ਸਾਰੇ ਸੁਫਨੇ ਦੇਖੇ ਹਨ ਅਤੇ ਫਾਈਨਲੀ ਉਹ ਸੱਚ ਹੋ ਰਹੇ ਹਨ। ਸੁਫਨੇ ਸ਼ਿੱਦਤ ਨਾਲ ਦੇਖੇ ਜਾਣ ਤਾਂ ਜ਼ਰੂਰ ਪੂਰੇ ਹੁੰਦੇ ਹਨ। ਮੈਂ ਚਾਹੁੰਦੀ ਸੀ ਕਿ ਮੇਰੇ ਨਾਲ ਵਾਲੀ ਸੀਟ 'ਤੇ ਇਕ ਪਾਸੇ ਪਾਪਾ 'ਤੇ ਇਕ ਪਾਸੇ ਮੌਮ ਬੈਠੇ ਹੋਣ ਤੇ ਮੇਰਾ ਡੈਬਿਊ ਪਰ ਹੁਣ ਪਾਪਾ ਦੀ ਜਗ੍ਹਾ ਮੇਰਾ ਵੀਰ ਜੋਸ਼ ਬਰਾੜ ਬੈਠਾ ਹੋਵੇਗਾ। ਵਾਹਿਗੁਰੂ ਮਿਹਰ ਕਰਨ। ਉਮੀਦ ਹੈ ਕਿ ਫਿਲਮ ਤੁਹਾਨੂੰ ਪਸੰਦ ਆਏਗੀ। ਇਹ ਸਭ ਤੁਹਾਡੀ ਸਪੋਟ ਅਤੇ ਪਿਆਰ ਕਰਕੇ ਸੰਭਵ ਹੋ ਸਕਿਆ। ਇੱਦਾਂ ਹੀ ਸਾਥ ਦਿੰਦੇ ਰਹੋ।'' ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News