ਫਿਰ #MeToo ’ਚ ਘਿਰੇ ਅੰਨੂ ਮਲਿਕ, ਹੁਣ ਇਸ ਸਿੰਗਰ ਨੇ ਕੱਢੀ ਭੜਾਸ

11/3/2019 3:19:29 PM

ਮੁੰਬਈ(ਬਿਊਰੋ)- ਮਿਊਜ਼ਿਕ ਡਾਇਰੈਕਟਰ ਅਨੂੰ ਮਲਿਕ ਇਕ ਵਾਰ ਫਿਰ ਸੰਗੀਤ ਦੇ ਇਕ ਰਿਐਲਿਟੀ ਸ਼ੋਅ ਵਿਚ ਜੱਜ ਦੇ ਤੌਰ ਤੇ ਦਿਖਾਈ ਦੇ ਰਹੇ ਹਨ । ਹਾਲ ਹੀ ’ਚ ਸਿੰਗਰ ਨੇਹਾ ਭਸੀਮ ਤੇ ਸੋਨਾ ਮੋਹਾਪਾਤਰਾ ਨੇ ਅਨੂੰ ’ਤੇ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਹੁਣ ਸਿੰਗਰ ਸ਼ਵੇਤਾ ਪੰਡਿਤ ਨੇ ਕਿਹਾ ਹੈ ਕਿ ਉਹ #MeToo ਅੰਦੋਲਨ ਲਈ ਧੰਨਵਾਦੀ ਹੈ, ਜਿਸ ਕਾਰਨ ਉਹ ਸੰਗੀਤਕਾਰ ਅਨੂੰ ਮਲਿਕ ‘ਤੇ ਜਿਨਸੀ ਸ਼ੌਸਣ ਦਾ ਦੋਸ਼ ਲਗਾ ਸਕੀਆਂ ਹਨ।


ਸ਼ਵੇਤਾ ਨੇ ਨੇਹਾ ਭਸੀਨ ਦੇ ਇਕ ਟਵੀਟ ਦੇ ਜਵਾਬ ‘ਚ ਲਿਖਿਆ, ‘‘2019 ‘ਚ ਵੀ ਪੀੜਤਾਂ ਕੋਲੋਂ ਹੀ ਸਵਾਲ ਕੀਤਾ ਜਾ ਰਿਹਾ ਹੈ। ਦੋ ਦਹਾਕਿਆਂ ਤੋਂ ਇਸ ਇੰਡਸਟਰੀ ‘ਚ ਪ੍ਰੋਫੈਸ਼ਨਲ ਸਿੰਗਰ ਹੋਣ ਤੋਂ ਬਾਅਦ ਵੀ ਕੁਝ ਸੌੜੀ ਮਾਨਸਿਕਤਾ ਵਾਲੇ ਪੁੱਛ ਰਹੇ ਹਨ, ਅਸੀਂ ਉਦੋਂ ਕਿਉਂ ਨਹੀਂ ਕੀਤਾ? ਅਸਲ ਵਿਚ ਲੂਜ਼ਰਸ? ਕਲਪਨਾ ਕਰੋ ਕਿ ਜੇਕਰ ਮੈਂ 2001 ‘ਚ ਸਕੂਲ ਦੀ ਬੱਚੀ ਹੁੰਦੀ ਤਾਂ ਕੀ ਬੋਲਦੀ? #Me Too ਲਈ ਭਗਵਾਨ ਦਾ ਸ਼ੁੱਕਰ ਹੈ।’’
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News