ਗਾਇਕੀ 'ਚ ਨਵੇਂ ਤਜਰਬੇ ਕਰਨ ਵਾਲਾ ਗਾਇਕ ਸਿੱਪੀ ਗਿੱਲ

4/13/2019 7:09:51 PM


ਜਲੰਧਰ (ਬਿਊਰੋ)— ਸਿੱਪੀ ਗਿੱਲ ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਮੋਗਾ ਦੇ ਪਿੰਡ ਰੌਲੀ 'ਚ ਜਨਮੇ ਸਿੱਪੀ ਨੇ 12ਵੀਂ ਦੀ ਪੜ੍ਹਾਈ ਤੋਂ ਬਾਅਦ ਗਾਇਕੀ ਨੂੰ ਆਪਣਾ ਕਰੀਅਰ ਬਣਾ ਲਿਆ। ਹਾਲਾਂਕਿ ਕਿ ਸਿੱਪੀ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਸਿੱਪੀ ਗਿੱਲ ਨੇ ਪਹਿਲਾਂ ਆਪਣੇ ਉਸਤਾਦ ਕੋਲੋਂ ਗਾਇਕੀ ਸਿੱਖੀ ਤੇ ਉਸ ਤੋਂ ਬਾਅਦ ਪੰਜਾਬੀ ਸਰੋਤਿਆਂ ਨੂੰ ਕਈ ਹਿੱਟ ਗੀਤ ਦਿੱਤੇ।PunjabKesari
ਸਿੱਪੀ ਗਿੱਲ ਦਾ ਪਹਿਲਾ ਗੀਤ 'ਯਾਦ' ਸੀ ਪਰ ਅਸਲ 'ਚ ਸਿੱਪੀ ਦਾ ਗਾਇਕੀ ਸਫਰ 2007 'ਚ ਸ਼ੁਰੂ ਹੋਇਆ। ਪੰਜਾਬੀ ਸੰਗੀਤ ਜਗਤ 'ਚ ਸਿੱਪੀ ਨੇ ਹੁਣ ਤਕ 'ਨੱਚ ਨੱਚ', 'ਚੰਡੀਗੜ੍ਹ', 'ਜੱਟ', 'ਜੱਟ ਸਾਰੀ ਉਮਰ', 'ਬੋਤਲਾਂ', 'ਸਰਦਾਰ', 'ਕਬੂਤਰੀ', 'ਜ਼ਿੰਦਾਬਾਦ ਆਸ਼ਕੀ', 'ਦੱਸ ਮਿੰਟ', 'ਤੇਰੇ ਬਿਨ', 'ਸਿਫਤਾਂ', 'ਰੈੱਡ ਲੀਫ', 'ਯਾਰ ਮਿਲ ਗਏ', 'ਬੇਕਦਰਾ' ਤੇ 'ਡੌਂਟ ਬਾਰਕ' ਸਮੇਤ ਕਈ ਹਿੱਟ ਗੀਤ ਦਿੱਤੇ।PunjabKesari
ਸਿੱਪੀ ਗਿੱਲ ਦਾ ਫਿਲਮੀ ਕਰੀਅਰ ਬਹੁਤ ਛੋਟਾ ਹੈ। ਉਸ ਨੇ ਚੋਣਵੀਆਂ ਫਿਲਮਾਂ ਹੀ ਕੀਤੀਆਂ ਹਨ। ਸਿੱਪੀ ਗਿੱਲ ਨੇ ਸਾਲ 2013 'ਚ ਪਹਿਲੀ ਫਿਲਮ 'ਜੱਟ ਬੁਆਏਜ਼ ਪੁੱਤ ਜੱਟਾਂ ਦੇ' ਕੀਤੀ ਉਸ ਤੋਂ ਬਾਅਦ ਸਾਲ 2016 'ਚ ਆਈ 'ਟਾਈਗਰ' ਉਸ ਦੀ ਦੂਜੀ ਫਿਲਮ ਸੀ।PunjabKesari
ਹੁਣ ਉਹ ਆਪਣੀਆਂ ਦੋ ਫਿਲਮਾਂ ਰਿਲੀਜ਼ ਕਰਨ ਵਾਲਾ ਹੈ, ਜਿਸ 'ਚ ਇਕ 'ਗਦਰੀ ਯੋਧੇ' ਤੇ ਦੂਜੀ 'ਜੱਦੀ ਸਰਦਾਰ' ਹੈ। ਸਿੱਪੀ ਗਿੱਲ ਆਪਣੀ ਵਿਲੱਖਣ ਗਾਇਕੀ ਕਰਕੇ ਜਾਣਿਆਂ ਜਾਂਦਾ ਹੈ। ਯੂਥ ਉਸ ਦੇ ਗਾਣਿਆਂ ਨੂੰ ਪਸੰਦ ਕਰਦੇ ਹਨ। ਉਹ ਗਾਇਕ ਦੇ ਨਾਲ ਗੀਤਕਾਰ ਵੀ ਹੈ। ਉਸ ਨੇ ਆਪਣੇ ਗਾਏ ਕਈ ਗੀਤ ਲਿਖੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News