ਤੇਜ਼ ਬੁਖਾਰ ਦੇ ਚਲਦੇ ਹਸਪਤਾਲ ''ਚ ਭਰਤੀ ਹੋਈ ਸਲਮਾਨ ਦੀ ਇਹ ਅਦਾਕਾਰਾ

6/3/2019 11:09:15 AM

ਮੁੰਬਈ(ਬਿਊਰੋ)— ਸਲਮਾਨ ਖਾਨ ਦੀ ਅਦਾਕਾਰਾ ਸਨੇਹਾ ਉਲਾਲ ਹਸਪਤਾਲ 'ਚ ਭਰਤੀ ਹੈ। ਉਨ੍ਹਾਂ ਨੂੰ ਤੇਜ਼ ਬੁਖਾਰ ਦੇ ਚਲਦੇ 31 ਮਈ ਨੂੰ ਹਸਪਤਾਲ 'ਚ ਲਿਆਇਆ ਗਿਆ ਸੀ। ਇਸ ਦੀ ਜਾਣਕਾਰੀ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਹਸਪਤਾਲ ਦੀਆਂ ਆਪਣੀਆਂ ਦੋ ਤਸਵੀਰਾਂ ਸ਼ੇਅਰ ਕਰਕੇ ਦਿੱਤੀ। ਧਿਆਨ ਯੋਗ ਹੈ ਕਿ ਫਿਲਮਾਂ ਤੋਂ ਦੂਰ ਹੋਣ ਤੋਂ ਬਾਅਦ ਅਦਾਕਾਰਾ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਜੁੜੀ ਰਹਿੰਦੀ ਹੈ।
PunjabKesari
ਸਲਮਾਨ ਖਾਨ ਨਾਲ ਫਿਲਮ 'ਲੱਕੀ-ਨੋ ਟਾਇਮ ਫਾਰ ਲਵ' 'ਚ ਮੁੱਖ ਕਿਰਦਾਰ 'ਚ ਨਜ਼ਰ ਆਈ। ਸਨੇਹਾ ਨੇ ਆਪਣੀ ਪੋਸਟ 'ਚ ਲਿਖਿਆ,''ਪਹਿਲੀ ਵਾਰ ਆਪਣੀ ਜ਼ਿੰਦਗੀ 'ਚ ਮੈਨੂੰ ਹਸਪਤਾਲ 'ਚ ਭਰਤੀ ਹੋਣਾ ਪਿਆ, ਮੈਨੂੰ ਤੇਜ਼ ਬੁਖਾਰ ਹੈ, ਜਿਸ ਦੇ ਚਲਦੇ ਟਰੀਟਮੈਂਟ ਲਈ ਹਸਪਤਾਲ ਦੇ ਬੈੱਡ 'ਤੇ ਪਈ ਹਾਂ। ਇਹ ਬਹੁਤ ਡਰਾਵਨਾ ਹੈ ਪਰ ਮੈਂ ਜਲਦ ਠੀਕ ਹੋ ਜਾਵਾਂਗੀ, ਮੈਨੂੰ ਜ਼ਿਆਦਾ ਤੋਂ ਜ਼ਿਆਦਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ ਪਰ ਮੈਂ ਘਰ ਜਾਣ ਲਈ ਬੇਸਬਰ ਹਾਂ। ਮੈਂ ਤੁਹਾਡੇ ਸਾਰਿਆਂ ਦੇ ਸਿਹਤਮੰਦ ਹੋਣ ਦੀ ਕਾਮਨਾ ਕਰਦੀ ਹਾਂ।''
PunjabKesari
ਸਨੇਹਾ ਉਨ੍ਹਾਂ ਅਭਿਨੇਤਰੀਆਂ 'ਚ ਹੈ, ਜਿਨ੍ਹਾਂ ਦੇ ਸਲਮਾਨ ਖਾਨ ਨੇ ਵੱਡੇ ਪਰਦੇ 'ਤੇ ਕੰਮ ਕਰਨ ਦੇ ਸੁਪਨੇ ਪੂਰੇ ਕੀਤੇ ਹਨ। ਫਿਲਮ 'ਲੱਕੀ' 2005 'ਚ ਰਿਲੀਜ਼ ਹੋਈ ਸੀ। ਉਸ ਦੌਰਾਨ ਇਹ ਚਰਚਾ ਵੀ ਖੂਬ ਹੋਈ ਸੀ ਕਿ ਸਨੇਹਾ ਦਾ ਚਿਹਰਾ ਸਲਮਾਨ ਦੀ ਐਕਸ ਗਰਲਫਰੈਂਡ ਐਸ਼ਵਰਿਆ ਰਾਏ ਨਾਲ ਖੂਬ ਮਿਲਦਾ ਹੈ। ਫਿਲਹਾਲ ਸਨੇਹਾ ਫਿਲਮ ਇੰਡਸਟਰੀ ਤੋਂ ਦੂਰ ਹੈ। ਹਾਲ ਹੀ 'ਚ 29 ਸਾਲ ਦਾ ਅਦਾਕਾਰਾ ਨੇ ਇਕ ਮਿਊਜ਼ਿਕ ਵੀਡੀਓ 'ਇਸ਼ਕ ਵਾਲੀ ਬਾਰਿਸ਼' ਨਾਲ ਕਮਬੈਕ ਕੀਤਾ ਸੀ।
PunjabKesari
ਦੱਸ ਦੇਈਏ ਕਿ ਫਿਲਮ 'ਲੱਕੀ' ਤੋਂ ਬਾਅਦ ਸਨੇਹਾ ਨੂੰ ਕਈ ਹਿੰਦੀ ਅਤੇ ਤੇਲਗੂ ਫਿਲਮਾਂ 'ਚ ਦੇਖਿਆ ਗਿਆ। ਇਸ 'ਚ 'ਆਰਿਅਨ', 'ਜਾਨੇ ਭੀ ਦੋ ਯਾਰੋਂ', ਤੇਲਗੂ ਫਿਲਮ 'ਕਿੰਗ' ਵੀ ਸ਼ਾਮਿਲ ਹੈ। ਸਨੇਹਾ ਨੂੰ ਆਖਰੀ ਵਾਰ ਹਿੰਦੀ ਫਿਲਮ 'ਬੇਜੂਬਾਂ ਇਸ਼ਕ' (2015) 'ਚ ਦੇਖਿਆ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News