ਕੀ ਕਰਨ ਜੌਹਰ ਦੀ ਪਾਰਟੀ ''ਚ ਵਿੱਕੀ ਕੌਸ਼ਲ ਲੈ ਰਹੇ ਸਨ ਡਰੱਗਜ਼, ਜਾਣੋ ਪੂਰਾ ਸੱਚ

8/1/2019 1:08:28 PM

ਨਵੀਂ ਦਿੱਲੀ (ਬਿਊਰੋ) — ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ। ਦਰਅਸਲ, ਹਾਲ ਹੀ 'ਚ ਉਹ ਕਰਨ ਜੌਹਰ ਦੀ ਪਾਰਟੀ 'ਚ ਨਜ਼ਰ ਆਏ ਸਨ। ਇਸ ਪਾਰਟੀ 'ਚ ਵਿੱਕੀ ਕੌਸ਼ਲ ਤੋਂ ਇਲਾਵਾ ਦੀਪਿਕਾ ਪਾਦੂਕੋਣ, ਰਣਬੀਰ ਕਪੂਰ, ਮਲਾਇਕਾ ਅਰੋੜਾ, ਅਰਜੁਨ ਕਪੂਰ, ਵਰੁਣ ਧਵਨ, ਅਯਾਨ ਮੁਖਰਜੀ, ਜੋਇਆ ਅਖਤਰ ਵਰਗੇ ਸਿਤਾਰੇ ਵੀ ਪਹੁੰਚੇ ਸਨ। ਹਾਲਾਂਕਿ ਇਸ ਪਾਰਟੀ 'ਚ ਇਨ੍ਹਾਂ ਸਿਤਾਰਿਆਂ ਦੇ ਹਾਵ-ਭਾਵ ਤੇ ਸਰੀਰਕ ਹਰਕਤਾਂ ਤੋਂ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਹੈ ਕਿ ਇਹ ਸਾਰੇ ਸਿਤਾਰੇ ਡਰੱਗਜ਼ ਲੈ ਰਹੇ ਰਹੇ ਸਨ। 

 

 
 
 
 
 
 
 
 
 
 
 
 
 
 

Saturday night vibes

A post shared by Karan Johar (@karanjohar) on Jul 27, 2019 at 12:17pm PDT

ਵਿੱਕੀ ਕੌਸ਼ਲ ਨੂੰ ਕਰਨਾ ਪੈ ਰਿਹੈ ਆਲੋਚਨਾ ਦਾ ਸਾਹਮਣਾ 
ਵਿੱਕੀ ਕੌਸ਼ਲ ਨੂੰ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵਿੱਕੀ ਕੌਸ਼ਲ ਜਿਸ ਜਗ੍ਹਾ 'ਤੇ ਬੈਠੇ ਹੋਏ ਸਨ, ਉਸ ਦੇ ਨਾਲ ਹੀ ਸਫੇਦ (ਚਿੱਟੇ) ਰੰਗ ਦਾ ਪਾਊਡਰ ਨਜ਼ਰ ਆ ਰਿਹਾ ਹੈ। 

ਵਿੱਕੀ ਕੌਸ਼ਲ ਦੀ ਸੀਟ ਕੋਲ ਪਿਆ ਸੀ ਚਿੱਟੇ ਰੰਗ ਦਾ ਪਾਊਡਰ
ਵਿੱਕੀ ਕੌਸ਼ਲ ਇਸ ਵੀਡੀਓ 'ਚ ਆਪਣੇ ਨੱਕ 'ਤੇ ਹੱਥ ਰੱਖਦੇ ਹੋਏ ਵੀ ਨਜ਼ਰ ਆ ਰਹੇ ਹਨ, ਜਿਸ ਤੋਂ ਕਈ ਲੋਕ ਇਹ ਅੰਦਾਜ਼ਾ ਲਾ ਰਹੇ ਹਨ ਕਿ ਉਹ ਡਰੱਗਜ਼ ਲੈ ਰਿਹਾ ਸੀ। ਹਾਲਾਂਕਿ ਇਸ ਵੀਡੀਓ ਨੂੰ ਸਲੋ ਮੋਸ਼ਨ 'ਚ ਦੇਖਣ 'ਤੇ ਸਾਫ ਪਤਾ ਚੱਲਦਾ ਹੈ ਕਿ ਵਿੱਕੀ ਕੌਸ਼ਲ ਦੇ ਨੇੜੇ ਨਜ਼ਰ ਆਉਣ ਵਾਲਾ ਚਿੱਟੇ ਰੰਗ ਦਾ ਕੋਈ ਪਾਊਡਰ ਨਹੀਂ ਸਗੋਂ ਲਾਈਟ ਰਿਫਲੈਕਟ ਹੋ ਰਹੀ ਸੀ। ਸਲੋ ਮੋਸ਼ਨ ਨੂੰ ਧਿਆਨ ਨਾਲ ਦੇਖਣ 'ਤੇ ਇਹ ਵੀ ਪਤਾ ਲੱਗਦਾ ਹੈ ਕਿ ਇਹ ਲਾਈਟ ਤੇਜੀ ਨਾਲ ਗੁੰਮ ਹੋ ਜਾਂਦੀ ਹੈ। ਸਾਫ ਹੈ ਕਿ ਇਛੇ ਕੋਈ ਪਦਾਰਥ ਨਹੀਂ ਰੱਖਿਆ ਗਿਆ ਹੈ।

ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਭੜਕੇ ਸਨ ਸਿਤਾਰਿਆਂ 'ਤੇ 
ਕਰਨ ਜੌਹਰ ਨੇ ਇਸ ਵੀਡੀਓ ਨੂੰ ਰਿਲੀਜ਼ ਕੀਤਾ ਹੈ ਅਤੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਯੂਜ਼ਰਸ ਤੇ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਵੀ ਇਨ੍ਹਾਂ ਸਿਤਾਰਿਆਂ 'ਤੇ ਖੂਬ ਭੜਕੇ ਸਨ। ਉਨ੍ਹਾਂ ਨੇ ਇਨ੍ਹਾਂ ਸਿਤਾਰਿਆਂ 'ਤੇ ਦੋਸ਼ ਲਾਇਆ ਹੈ ਕਿ ਇਨ੍ਹਾਂ ਸਾਰਿਆਂ ਨੇ ਡਰੱਗਜ਼ ਕੀਤਾ ਹੈ ਅਤੇ ਜੇਕਰ ਅਜਿਹਾ ਨਹੀਂ ਹੈ ਤਾਂ ਇਨ੍ਹਾਂ ਨੂੰ ਡੋਪ ਟੈਸਟ ਦੁਆਰਾ ਇਹ ਸਭ ਕੁਝ ਸਾਬਿਤ ਕਰਨਾ ਚਾਹੀਦਾ ਹੈ।

ਕਾਂਗਰਸ ਨੇਤਾ ਮਿਲਿੰਦ ਦੇਵੜਾ ਨੇ ਦਿੱਤੀ ਸਫਾਈ
ਇਸ ਮਾਮਲੇ 'ਚ ਕਾਂਗਰਸ ਨੇਤਾ ਮਿਲਿੰਦ ਦੇਵੜਾ ਨੇ ਸਿਰਸਾ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਮਿਲਿੰਦ ਨੇ ਇਹ ਵੀ ਕਿਹਾ ਕਿ ਮੇਰੀ ਪਤਨੀ ਇਸ ਪਾਰਟੀ 'ਚ ਮੌਜੂਦ ਸੀ ਅਤੇ ਇਸ ਪਾਰਟੀ 'ਚ ਲੋਕ ਡਰੱਗਜ਼ ਦੇ ਪ੍ਰਭਾਵ 'ਚ ਨਹੀਂ ਸਨ। 

ਸ਼ਹਿਦ ਊਧਮ ਸਿੰਘ ਦੀ ਬਾਇਓਪਿਕ ਨੂੰ ਲੈ ਕੇ ਚਰਚਾ ਹੈ ਵਿੱਕੀ ਕੌਸ਼ਲ
ਵਿੱਕੀ ਕੌਸ਼ਲ 'ਊਧਮ ਸਿੰਘ' ਦੀ ਬਾਇਓਪਿਕ ਤੇ ਇਕ ਹੌਰਰ ਫਿਲਮ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਤੋਂ ਇਲਾਵਾ ਉਹ ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਤਖਤ' ਦਾ ਵੀ ਹਿੱਸਾ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News