Video : ਅਰਮਾਨ ਕੋਹਲੀ ਦੇ ਕਾਂਡ ਨੂੰ ਦੇਖ ਜੇਲ ਭਿਜਵਾਉਣਾ ਚਾਹੁੰਦੀ ਹੈ ਸੋਫੀਆ ਹਯਾਤ

6/6/2018 11:55:52 AM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਅਤੇ 'ਬਿੱਗ ਬੌਸ' ਸੀਜ਼ਨ 7 ਦੇ ਸਾਬਕਾ ਮੁਕਾਬਲੇਬਾਜ਼ ਅਰਮਾਨ ਕੋਹਲੀ ਇਕ ਵੱਡੀ ਮੁਸੀਬਤ 'ਚ ਫੱਸਦੇ ਹੋਏ ਨਜ਼ਰ ਆ ਰਹੇ ਹਨ। ਅਸਲ 'ਚ ਉਨ੍ਹਾਂ ਦੀ ਪ੍ਰੇਮਿਕਾ ਅਤੇ ਲਿਵ ਇਨ ਪਾਰਟਨਰ ਨੀਰੂ ਰੰਧਾਵਾ ਨੇ ਉਨ੍ਹਾਂ 'ਤੇ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਮੁੰਬਈ ਦੇ ਸਾਂਤਾਕਰੂਜ਼ ਪੁਲਸ ਸਟੇਸ਼ਨ 'ਚ ਕੇਸ ਦਰਜ ਕਰਾਇਆ ਹੈ। ਨੀਰੂ ਰੰਧਾਵਾ ਨੇ ਅਰਮਾਨ ਕੋਹਲੀ 'ਤੇ ਕੁੱਟਮਾਰ ਕਰਨ ਅਤੇ ਧਮਕਾਉਣ ਦਾ ਦੋਸ਼ ਲਗਾਇਆ ਹੈ। ਹੁਣ ਇਸ ਘਟਨਾ 'ਤੇ 'ਬਿੱਗ ਬੌਸ' ਦੀ ਮੁਕਾਬਲੇਬਾਜ਼ ਰਹਿ ਚੁੱਕੀ ਸੋਫੀਆ ਹਯਾਤ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੋਫੀਆ ਨੇ ਆਪਣੇ ਇੰਸਟਾਗਰਾਮ ਹੈਂਡਲ 'ਤੇ ਬਕਾਇਦਾ ਇਕ ਵੀਡੀਓ ਪੋਸਟ ਕਰਦੇ ਹੋਏ ਅਰਮਾਨ ਕੋਹਲੀ ਨੂੰ ਜੇਲ ਭਿਜਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ''ਪਲੀਜ਼ ਇਸ ਵਾਰ ਅਰਮਾਨ ਕੋਹਲੀ ਨੂੰ ਜੇਲ 'ਚ ਜ਼ਰੂਰ ਪਾਇਆ ਜਾਵੇ।''

 

A post shared by Sofia Hayat (@sofiahayat) on

ਸੋਫੀਆ ਨੇ ਇਸ ਵੀਡੀਓ 'ਚ ਅੱਗੇ ਕਿਹਾ ਹੈ ਕਿ ਮੈਂ ਅਰਮਾਨ ਅਤੇ ਉਨ੍ਹਾਂ ਦੀ ਪ੍ਰੇਮਿਕਾ ਨੀਰੂ ਰੰਧਾਵਾ ਬਾਰੇ ਖਬਰ ਸੁਣੀ। ਨੀਰੂ ਨੇ ਕੋਹਲੀ 'ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਮੇਰੇ ਹਿਸਾਬ ਨਾਲ ਅਰਮਾਨ ਨੂੰ ਜੇਲ 'ਚ ਕਰ ਦੇਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਦੇਸ਼ਭਰ ਦੇ ਬੁੱਢੇ ਅਤੇ ਜਵਾਨ ਮਰਦਾਂ ਨੂੰ ਲੱਗੇਗਾ ਕਿ ਮਹਿਲਾਵਾਂ ਇੱਜ਼ਤ ਦੀਆਂ ਹੱਕਦਾਰ ਨਹੀਂ ਹਨ। ਸੋਫੀਆ ਨੇ ਇਹ ਵੀ ਕਿਹਾ ਕਿ ਮਹਿਲਾਵਾਂ 'ਤੇ ਹੱਥ ਚੁੱਕਣਾ ਠੀਕ ਨਹੀਂ ਹੈ। ਜੇਕਰ ਅਰਮਾਨ ਨੂੰ ਸਜ਼ਾ ਮਿਲਦੀ ਹੈ ਤਾਂ ਇਕ ਉਦਾਹਰਣ ਕਾਇਮ ਹੋਵੇਗੀ ਕਿ ਕਿਸੇ ਵੀ ਮਹਿਲਾ 'ਤੇ ਹੱਥ ਚੁੱਕਣਾ ਗਲਤ ਹੈ। ਜ਼ਿਕਰਯੋਗ ਹੈ ਕਿ ਅਰਮਾਨ ਨੇ ਗੁੱਸੇ 'ਚ ਆ ਕੇ ਨੀਰੂ ਰੰਧਾਵਾ ਨੂੰ ਇੰਨਾ ਕੁੱਟਿਆ ਕਿ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਹੋਣਾ ਪਿਆ। ਇਸ ਤੋਂ ਬਾਅਦ ਨੀਰੂ ਨੇ ਅਰਮਾਨ 'ਤੇ ਪੁਲਸ ਕੇਸ ਦਰਜ ਕਰਵਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News