ਸੋਫੀਆ ਹਯਾਤ ਨੇ ਪਤੀ ''ਤੇ ਲਗਾਇਆ ਜਾਨੋਂ ਮਾਰਨ ਦੀ ਕੋਸ਼ਿਸ਼ ਦਾ ਦੋਸ਼
7/3/2018 6:54:53 PM
ਮੁੰਬਈ (ਬਿਊਰੋ)— ਇੰਝ ਲੱਗਦਾ ਹੈ ਕਿ ਸਾਬਕਾ 'ਬਿੱਗ ਬੌਸ' ਮੁਕਾਬਲੇਬਾਜ਼ ਸੋਫੀਆ ਹਯਾਤ ਤੇ ਉਸ ਦੇ ਪਤੀ ਵਿਚਾਲੇ ਲੜਾਈ ਅਜੇ ਖਤਮ ਨਹੀਂ ਹੋਈ ਹੈ। ਮਾਡਲ ਤੋਂ ਨਨ ਬਣੀ ਸੋਫੀਆ ਨੇ ਕੁਝ ਮਹੀਨੇ ਪਹਿਲਾਂ ਆਪਣੇ ਪਤੀ ਨਾਲ ਸਬੰਧ ਤੋੜ ਲਿਆ ਸੀ। ਉਸ ਨੇ ਆਪਣੇ ਪਤੀ ਨੂੰ ਧੋਖੇਬਾਜ਼ ਕਹਿ ਕੇ ਘਰੋਂ ਕੱਢ ਦਿੱਤਾ। ਦੱਸਣਯੋਗ ਹੈ ਕਿ ਸੋਫੀਆ ਨੇ ਆਪਣੇ ਤੋਂ 10 ਸਾਲ ਛੋਟੇ ਵਲਾਦ ਨਾਲ ਪਿਛਲੇ ਸਾਲ ਹੀ ਵਿਆਹ ਕਰਵਾਇਆ ਸੀ। ਮਾਡਲ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਉਸ ਨੇ ਤਣਾਅ ਤੇ ਸਦਮੇ ਦੀ ਹਾਲਤ ਕਾਰਨ ਆਪਣੇ ਬੱਚੇ ਨੂੰ ਗੁਆ ਦਿੱਤਾ।
ਇਸ ਤੋਂ ਬਾਅਦ ਹੁਣ ਸੋਫੀਆ ਮੁੜ ਖਬਰਾਂ 'ਚ ਆ ਗਈ ਹੈ। ਸੋਫੀਆ ਨੇ ਫਿਰ ਤੋਂ ਆਪਣੇ ਪਤੀ ਦੇ ਖਿਲਾਫ ਹੈਰਾਨ ਕਰਨ ਵਾਲੇ ਦੋਸ਼ ਲਗਾਏ ਹਨ। ਸੋਫੀਆ ਨੇ ਹੁਣ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਪਤੀ ਨੇ ਉਸ ਤੋਂ ਅਲੱਗ ਹੋਣ ਦੇ ਦਿਨਾਂ ਦੌਰਾਨ ਉਸ ਦਾ ਗਲਾ ਦਬਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ।
ਇਕ ਵੈੱਬ ਪੋਰਟਲ ਨਾਲ ਗੱਲਬਾਤ ਦੌਰਾਨ ਸੋਫੀਆ ਨੇ ਇਹ ਖੁਲਾਸਾ ਕੀਤਾ। ਸੋਫੀਆ ਨੇ ਕਿਹਾ, 'ਹਾਂ ਇਹ ਸੱਚ ਹੈ। ਵਲਾਦ ਨੇ ਮੈਨੂੰ ਗਲਾ ਦਬਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਜੋ ਕੀਤਾ ਹੈ ਉਹ ਬੇਹੱਦ ਜ਼ਰੂਰੀ ਸੀ। ਪੁਲਸ ਹੁਣ ਉਸ ਦੀ ਭਾਲ ਕਰ ਰਹੀ ਹੈ। ਮੈਂ ਕੱਲ ਇਸ ਉਸ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਉਹ ਲੰਡਨ 'ਚ ਹੈ ਜਾਂ ਰੋਮਾਨੀਆ 'ਚ। ਪੁਲਸ ਸੋਚਦੀ ਹੈ ਕਿ ਉਹ ਦਿਮਾਗੀ ਤੌਰ 'ਤੇ ਕਮਜ਼ੋਰ ਹੈ। ਉਸ ਨੂੰ ਚੀਜ਼ਾਂ ਯਾਦ ਨਹੀਂ ਹਨ। ਕਹਾਣੀਆਂ ਬਣਾਉਂਦਾ ਹੈ ਤੇ ਉਹ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਸੀਂ ਚੀਜ਼ਾਂ ਦੀ ਕਲਪਨਾ ਕਰਦੇ ਹੋ।'
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ