ਸੋਫੀਆ ਦਾ ਪਤੀ ਲੰਡਨ ਤੋਂ ਗ੍ਰਿਫਤਾਰ, ਅਦਾਕਾਰਾ ਨੇ ਚੋਰੀ ਤੇ ਹੱਤਿਆ ਦੇ ਲਾਏ ਸਨ ਗੰਭੀਰ ਦੋਸ਼

8/23/2018 3:24:34 PM

ਮੁੰਬਈ(ਬਿਊਰੋ)— ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਸਾਬਕਾ ਮੁਕਾਬਲੇਬਾਜ਼ ਸੋਫੀਆ ਹਯਾਤ ਨੇ ਕੁਝ ਦਿਨ ਪਹਿਲਾਂ ਆਪਣੇ ਪਤੀ ਬਲਾਦ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਖਬਰਾਂ 'ਚ ਸੀ। ਸੋਫੀਆ ਨੇ ਕੁਝ ਦਿਨ ਪਹਿਲਾਂ ਆਪਣੇ ਪਤੀ ਤੋਂ ਵੱਖ ਹੋਣ ਗੱਲ ਆਖੀ ਸੀ। ਉਨ੍ਹਾਂ ਨੇ ਪਤੀ 'ਤੇ ਧੋਖੇਬਾਜ਼ੀ ਦਾ ਦੋਸ਼ ਲਾਇਆ ਤੇ ਘਰ ਤੋਂ ਵੀ ਬਾਹਰ ਕੱਢ ਦਿੱਤਾ ਸੀ।

PunjabKesari

ਸੋਫੀਆ ਨੇ ਪਤੀ 'ਤੇ ਮੰਗਣੀ ਦੀ ਅੰਗੂਠੀ ਤੇ ਰੋਲੈਕਸ ਘੜੀ ਵੇਚਣ ਦਾ ਸਨਸਨੀਖੇਜ਼ ਦੋਸ਼ ਵੀ ਲਾਇਆ ਸੀ। ਖਬਰਾਂ ਮੁਤਾਬਕ ਜੁਲਾਈ ਮਹੀਨੇ 'ਚ ਸੋਫੀਆ ਨੇ ਪੁਲਸ ਸਟੇਸ਼ਨ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੇਰੇ ਪਤੀ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਜਾਲ ਵਿਛਾ ਕੇ ਇਕ ਮਹੀਨੇ ਬਾਅਦ ਉਸ ਨੂੰ ਫੜ੍ਹ ਲਿਆ ਹੈ। ਉਸ ਨੂੰ ਰੋਮਾਨੀਆ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

PunjabKesari
ਦੱਸਣਯੋਗ ਹੈ ਕਿ ਸੋਫੀਆ ਨੇ ਆਪਣੇ ਤੋਂ 10 ਸਾਲ ਛੋਟੇ ਵਲਾਦ ਨਾਲ ਪਿਛਲੇ ਸਾਲ ਹੀ ਵਿਆਹ ਕਰਵਾਇਆ ਸੀ। ਮਾਡਲ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਉਸ ਨੇ ਤਣਾਅ ਤੇ ਸਦਮੇ ਦੀ ਹਾਲਤ ਕਾਰਨ ਆਪਣੇ ਬੱਚੇ ਨੂੰ ਗੁਆ ਦਿੱਤਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News