B'Day: ਜਾਣੋ ਪਟੌਦੀ ਖਾਨਦਾਨ ਦੀ ਧੀ ਸੋਹਾ ਅਲੀ ਖਾਨ ਦੀਆਂ ਕੁਝ ਦਿਲਚਸਪ ਗੱਲਾਂ ਬਾਰੇ

10/4/2019 11:19:07 AM

ਮੁੰਬਈ(ਬਿਊਰੋ)- ਅਦਾਕਾਰਾ ਸੋਹਾ ਅਲੀ ਖਾਨ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਸੋਹਾ ਅਲੀ ਖਾਨ ਦਾ ਜਨਮ 4 ਅਕਤੂਬਰ 1978 ਨੂੰ ਹੋਇਆ ਸੀ। ਸੋਹਾ ਬਾਲੀਵੁੱਡ ਅਦਾਕਾਰਾ ਸ਼ਰਮਿਲਾ ਟੈਗੋਰ ਅਤੇ ਕ੍ਰਿਕਟਰ ਨਵਾਬ ਮੰਸੂਰ ਅਲੀ ਖਾਨ ਪਟੌਦੀ ਦੀ ਸਭ ਤੋਂ ਛੋਟੀ ਧੀ ਹੈ।

PunjabKesari

ਫਿਲਮੀ ਕਰੀਅਰ ਦੀ ਸ਼ੁਰੂਆਤ

ਸੋਹਾ ਨੇ ਸਾਲ 2004 'ਚ ਬੰਗਾਲੀ ਫਿਲਮ 'ਈਤੀ ਸ਼੍ਰੀਕਾਂਤਾ' ਨਾਲ ਫਿਲਮਾਂ 'ਚ ਕਦਮ ਰੱਖਿਆ ਸੀ। ਇਸ ਦੇ ਬਾਅਦ ਸੋਹਾ ਨੇ ਫਿਲਮ 'ਦਿਲ ਮਾਂਗੇ ਮੋਰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਸੋਹਾ 'ਪਿਆਰ ਮੇਂ ਟਵਿੱਸਟ' ਅਤੇ 'ਸ਼ਾਦੀ ਨੰਬਰ 1' ਜਿਹੀਆਂ ਸੁਪਰਫਲਾਪ ਫਿਲਮਾਂ 'ਚ ਦਿਖੀਂ ਅਤੇ ਫਿਰ ਉਨ੍ਹਾਂ ਨੇ ਬੰਗਾਲੀ ਸਿਨੇਮਾ ਵੱਲ ਰੁਖ ਕੀਤਾ। ਸਾਲ 2005 'ਚ ਉਨ੍ਹਾਂ ਦੀ ਬੰਗਾਲੀ ਫਿਲਮ 'ਅੰਤਰਮਹਿਲ' ਰਿਲੀਜ਼ ਹੋਈ। ਇਸ ਤੋਂ ਇਲਾਵਾ ਸੋਹਾ 'ਰੰਗ ਦੇ ਬਸੰਤੀ, ਆਹੀਸਤਾ ਆਹੀਸਤਾ, ਸਾਹਿਬ ਬੀਵੀ ਓਰ ਗੈਂਗਸਟਰ' ਆਦਿ ਹੁਣ ਤੱਕ ਕਈ ਫਿਲਮਾਂ ਕਰ ਚੁੱਕੀ ਹੈ।

PunjabKesari

ਵਿਆਹ

ਸੋਹਾ ਨੇ 25 ਜਨਵਰੀ 2015 ਨੂੰ ਆਪਣੇ ਬੁਆਏਫਰੈੱਡ ਕੁਣਾਲ ਖੇਮੂ ਨਾਲ ਵਿਆਹ ਕੀਤਾ। ਦੋਵੇਂ ਵਿਆਹ ਤੋਂ ਪਹਿਲਾਂ ਲੀਵ ਇਨ ’ਚ ਵੀ ਰਹੇ ਹਨ। ਕੁਣਾਲ ਅਤੇ ਸੋਹਾ ਪਹਿਲੀ ਵਾਰ 1999 ’ਚ ਮਿਲੇ ਸਨ। ਕੁਣਾਲ ਖੇਮੂ ਅਤੇ ਸੋਹਾ ਅਲੀ ਖਾਨ ਨੇ ਇਕੱਠੇ 4 ਫਿਲਮਾਂ ’ਚ ਕੰਮ ਕੀਤਾ ਹੈ।

PunjabKesari

ਸੋਹਾ ਅਤੇ ਕੁਣਾਲ ਦੀ ਇਕ ਧੀ ਵੀ ਹੈ

ਸੋਹਾ ਅਤੇ ਕੁਣਾਲ ਦੀ ਇਕ ਧੀ ਵੀ ਹੈ, ਜਿਸ ਦਾ ਨਾਮ ਇਨਾਇਆ ਖੇਮੂ ਹੈ। ਇਨਾਇਆ ਦਾ ਜਨਮ 2017 ’ਚ ਹੋਇਆ ਸੀ ਅਤੇ ਹੁਣ ਉਹ 2 ਸਾਲ ਦੀ ਹੋ ਗਈ ਹੈ। 

PunjabKesari

ਫਿਲਮਾਂ ਤੋਂ ਦੂਰੀ

ਸੋਹਾ ਅਲੀ ਖਾਨ ਨੇ ਇੰਡਸਟਰੀ ਤੋਂ ਦੂਰੀ ਜ਼ਰੂਰ ਬਣਾ ਲਈ ਹੈ ਪਰ ਉਨ੍ਹਾਂ ਨੇ ਕਿਤਾਬ ਲਿਖੀ ਹੈ। ਸੋਹਾ ਦੀ ਕਿਤਾਬ ਦਾ ਨਾਮ ‘ਪੇਰੀਲਸ ਆਫ ਬੀਇੰਗ ਮਾਡਰੇਟਰ ਫੇਮਸ’ ਹੈ।

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News