ਸੋਨਾ ਮਹਾਪਤਰਾ ਨੇ ਲਿਆ ਦਬੰਗ ਖਾਨ ਨਾਲ ਪੰਗਾ

3/9/2019 3:05:40 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਦੋਸਤੀ ਤੇ ਦੁਸ਼ਮਣੀ ਦੋਵੇਂ ਹੀ ਇੰਡਸਟਰੀ 'ਚ ਕਾਫੀ ਫੇਮਸ ਹਨ। ਜਿਵੇਂ ਉਨ੍ਹਾਂ ਦੇ ਦੋਸਤ ਹਨ, ਉਸੇ ਤਰ੍ਹਾਂ ਲੰਬੀ ਲਿਸਟ ਉਨ੍ਹਾਂ ਦੇ ਦੁਸ਼ਮਣਾਂ ਦੀ ਵੀ ਹੈ। ਫਿਲਮ ਇੰਡਸਟਰੀ ਦੇ ਕਈ ਲੋਕ ਉਨ੍ਹਾਂ ਨਾਲ ਪੰਗਾ ਲੈ ਚੁੱਕੇ ਹਨ, ਜਿਸ 'ਚ ਹੁਣ ਨਵਾਂ ਨਾਂ ਗਾਇਕਾ ਤੇ ਅਦਾਕਾਰਾ ਸੋਨਾ ਮੋਹਾਪਤਰਾ ਦਾ ਵੀ ਸ਼ਾਮਲ ਹੋ ਗਿਆ ਹੈ। 

PunjabKesari
ਹਾਲ ਹੀ 'ਚ ਸਲਮਾਨ ਨੇ ਆਪਣੀ ਫਿਲਮ 'ਭਾਰਤ' ਦੀ ਸ਼ੂਟਿੰਗ ਖਤਮ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ ਟਵਿਟਰ 'ਤੇ ਪੋਸਟ ਰਾਹੀਂ ਦਿੱਤੀ। ਇਸ ਤੋਂ ਬਾਅਦ ਸੋਨਾ ਨੇ ਇਸ 'ਤੇ ਕੁਮੈਂਟ ਕਰਕੇ ਲਿਖਿਆ, ''ਮੈਂ ਇਸ ਇਨਸਾਨ ਨੂੰ ਫਾਲੋ ਨਹੀਂ ਕਰ ਰਹੀ। ਮੈਂ ਨਹੀਂ ਚਾਹੁੰਦੀ ਇਸ ਇਨਸਾਨ ਦੇ ਟਵੀਟ ਮੇਰੀ ਟਾਈਮ ਲਾਈਨ 'ਤੇ ਨਜ਼ਰ ਆਉਣ।

PunjabKesari

ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਇਨ੍ਹਾਂ ਐਡਵਰਟਾਈਜ਼ਡ ਟਵੀਟਸ ਨੂੰ ਮੇਰੀ ਟਾਈਮਲਾਈਨ ਤੋਂ ਹਟਾ ਲਓ।'' ਬੱਸ ਇਸ ਟਵੀਟ ਦੇ ਕੁਝ ਸਮੇਂ ਬਾਅਦ ਹੀ ਸਲਮਾਨ ਦੇ ਫੈਨਜ਼ ਨੇ ਸੋਨਾ ਨੂੰ ਕਾਫੀ ਖਰੀਆਂ-ਖੋਟੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News