ਸੋਨਾਕਸ਼ੀ ਦੇ ਕਰੋੜਾਂ ਦੇ ਕਰਜ਼ਾਈ ਨੇ ਪਿਤਾ ਸ਼ਤਰੂਘਨ ਤੇ ਮਾਂ ਪੂਨਮ

6/2/2019 3:42:47 PM

ਜਲੰਧਰ (ਬਿਊਰੋ) : ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅੱਜ ਆਪਣਾ 33ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਸੋਨਾਕਸ਼ੀ ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਤੇ ਪੂਨਮ ਸਿਨਹਾ ਦੀ ਬੇਟੀ ਹੈ। ਇਸ ਸਾਲ 2019 ਦੀਆਂ ਲੋਕਸਭਾ ਚੋਣਾਂ 'ਚ ਉਨ੍ਹਾਂ ਦੇ ਪਿਤਾ ਨੇ ਬਿਹਾਰ ਦੇ ਪਟਨਾ ਸਾਹਿਬ ਤੋਂ ਚੋਣਾਂ ਦੇ ਮੈਦਾਨ 'ਚ ਉਤਰੇ ਸਨ।

PunjabKesari

ਸ਼ਤਰੂਘਨ ਨੇ ਚੋਣਾਂ ਦੌਰਾ ਦਿੱਤੇ ਐਫੀਡੈਵਿਟ 'ਚ 112 ਕਰੋੜ ਦੀ ਸੰਪਤੀ ਦੱਸੀ ਸੀ। ਐਫੀਡੈਵਿਟ ਅਨੁਸਾਰ ਸ਼ਤਰੂਘਨ ਨੇ ਸੋਨਾਕਸ਼ੀ ਸਿਨਹਾ ਤੋਂ 10 ਕਰੋੜ 59 ਲੱਖ ਰੁਪਏ ਉਧਾਰ ਲਏ ਹਨ। 

PunjabKesari
ਸ਼ਤਰੂਘਨ ਸਿਨਹਾ ਨੇ 2014 'ਚ ਹੋਈਆਂ ਚੋਣਾਂ 'ਚ ਵੀ ਇਹੀ ਕਿਹਾ ਸੀ ਉਨ੍ਹਾਂ ਨੇ ਸੋਨਾਕਸ਼ੀ ਤੋਂ 10 ਕਰੋੜ ਰੁਪਏ ਉਧਾਰ ਲਏ ਹਨ ਮਤਲਬ ਕਿ ਇਨ੍ਹਾਂ 5 ਸਾਲਾਂ ਦੌਰਾਨ ਸਤਰੂਘਨ ਆਪਣੀ ਬੇਟੀ ਦਾ ਉਧਾਰ ਨਹੀਂ ਚੁੱਕਾ ਸਕੇ।

PunjabKesari

ਇਸੇ ਤਰ੍ਹਾਂ ਹੀ ਸੋਨਾਕਸ਼ੀ ਨੇ ਮਾਂ ਨੂੰ ਵੀ 16 ਕਰੋੜ ਦਾ ਉਧਾਰ ਦਿੱਤਾ ਹੈ। ਸੋਨਾਕਸ਼ੀ ਸਿਨਹਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਹ 'ਕਲੰਕ' ਫਿਲਮ 'ਚ ਨਜ਼ਰ ਆਈ ਸੀ।

PunjabKesari

ਇਸ ਤੋਂ ਪਹਿਲਾ 'ਟੋਟਲ ਧਮਾਲ' 'ਯਮਲਾ ਪਗਲਾ ਦੀਵਾਨਾ ਫਿਰ ਸੇ' 'ਹੈਪੀ ਫਿਰ ਭਾਗ ਜਾਏਗੀ', 'ਵੈਲਕਮ ਟੂ ਨਿਊਯਾਰਕ', 'ਅਕੀਰਾ' 'ਤੇਵਰ' ਤੇ 'ਦਬੰਗ 2' ਵਰਗੀਆਂ ਚਰਚਿਤ ਫਿਲਮਾਂ ਦਾ ਹਿੱਸਾ ਬਣ ਚੁੱਕੀ ਹੈ। ਇਸ ਤੋਂ ਇਲਾਵਾ ਸੋਨਾਕਸ਼ੀ ਸਲਮਾਨ ਖਾਨ 'ਦਬੰਗ 3' 'ਚ ਨਜ਼ਰ ਆਵੇਗੀ। 

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News